ਕਿਹਾ ਕਿ ਰਾਹੁਲ ਗਾਂਧੀ ਦੱਸੇ ਕਿ ਕੀ ਉਹ ਸਿੱਧੂ ਦੇ ਝੂਠ ਅਤੇ ਕਪਟ ਦਾ ਸਮਰਥਨ ਕਰਦਾ ਹੈ
ਕਿਹਾ ਕਿ ਸਿੱਧੂ ਦਾ ਪਰਦਾਫਾਸ਼ ਹੋ ਗਿਆ, ਹੁਣ ਉਸ ਨੂੰ ਭੱਜਣ ਲਈ ਕੋਈ ਥਾਂ ਨਹੀਂ
ਕਿਹਾ ਕਿ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣ ਲਈ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੇ
ਚੰਡੀਗੜ•/19ਸਤੰਬਰ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਨੂੰ ਪੁੱਛਿਆ ਹੈ ਕਿ ਉਹ ਦੇਸ਼ ਨੂੰ ਦੱਸੇ ਕਿ ਉਸ ਦੀ ਵਫਾਦਰੀ ਭਾਰਤ ਨਾਲ ਹੈ ਜਾਂ ਪਾਕਿਸਤਾਨ ਨਾਲ। ਉਹਨਾਂ ਇਹ ਵੀ ਕਿਹਾ ਕਿ ਕੀ ਸਿੱਧੂ ਹੁਣ ਪਾਕਿਸਤਾਨੀ ਸੈਨਾ ਦੇ ਮੁਖੀ, ਜਿਸ ਨੂੰ ਉਸ ਨੇ ਜੱਫੀ ਪਾਈ ਸੀ ਅਤੇ ਆਪਣੇ ਦੋਸਤ ਇਮਰਾਨ ਖਾਨ ਨੂੰ ਪੁੱਛੇਗਾ ਕਿ ਉਹ ਅੰਤਰਰਾਸ਼ਟਰੀ ਸਰਹੱਦ ਉੱਤੇ ਭਾਰਤੀ ਫੌਜੀਆਂ ਨੂੰ ਕਿਉਂ ਮਾਰ ਰਹੇ ਹਨ ਅਤੇ ਕਿਉਂ ਭਾਰਤ ਅੰਦਰ ਦਹਿਸ਼ਤੀ ਗਤੀਵਿਧੀਆਂ ਕਰਵਾ ਰਹੇ ਹਨ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਹੁਣ ਜਦੋਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਖੁਲਾਸਾ ਕਰ ਦਿੱਤਾ ਹੈ ਕਿ ਕਰਤਾਰਪੁਰ ਲਾਂਘਾ ਖੋਲ•ਣ ਸੰਬੰਧੀ ਭਾਰਤ ਨੂੰ ਕੋਈ ਸਰਕਾਰੀ ਪ੍ਰਸਤਾਵ ਨਹੀਂ ਭੇਜਿਆ ਗਿਆ ਹੈ, ਸਿੱਧੂ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਇਹ ਕਿਉਂ ਕਿਹਾ ਸੀ ਕਿ ਇਸ ਪੇਸ਼ਕਸ਼ ਬਾਰੇ ਪਾਕਿਸਤਾਨ ਸਹੀ ਸੀ ਅਤੇ ਭਾਰਤ ਗਲਤ ਸੀ। ਉਹਨਾਂ ਕਿਹਾ ਕਿ ਤੁਹਾਨੂੰ ਈਮਾਨਦਾਰੀ ਨਾਲ ਦੱਸਣਾ ਚਾਹੀਦਾ ਹੈ ਕਿ ਤੁਸੀਂ ਪਾਕਿਸਤਾਨੀ ਸੈਨਾ ਦੇ ਮੁਖੀ ਅਤੇ ਆਈਐਸਆਈ ਦੇ ਬੁਲਾਰੇ ਕਿਉਂ ਬਣ ਗਏ ਹੋ ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਕਿ ਪਾਕਿਸਤਾਨ ਲਾਂਘਾ ਖੋਲ•ਣ ਲਈ ਤਿਆਰ ਹੈ, ਪਰੰਤੂ ਭਾਰਤ ਰਾਹ ਵਿਚ ਅੜਿੱਕਾ ਪਾ ਰਿਹਾ ਹੈ।
ਸਿੱਧੂ ਨੂੰ ਪਾਕਿਸਤਾਨ ਦੇ ਬੁਲਾਰੇ ਦਾ ਅੱਜ ਦਾ ਬਿਆਨ,ਜਿਸ ਵਿਚ ਉਸ ਨੇ ਇਸ ਗੱਲ ਤੋ ਇਨਕਾਰ ਕੀਤਾ ਹੈ ਕਿ ਉਸ ਦੀ ਸਰਕਾਰ ਨੇ ਭਾਰਤ ਨੂੰ ਕਰਤਾਰਪੁਰ ਲਾਂਘਾ ਖੋਲ•ਣ ਲਈ ਕੋਈ ਸੁਨੇਹਾ ਭੇਜਿਆ ਸੀ ਅਤੇ ਭਾਰਤੀ ਫੌਜਾਂ ਉੱਤੇ ਜੰਮੂ-ਕਸ਼ਮੀਰ ਵਿਚ ਅੱਤਿਆਚਾਰ ਢਾਹੁਣ ਦਾ ਦੋਸ਼ ਲਾਇਆ ਹੈ,ਪੜ•ਣ ਲਈ ਆਖਦਿਆਂ ਕਿਹਾ ਕਿ ਸਿੱਧੂ ਨੂੰ ਹੁਣ ਦੱਸਣਾ ਚਾਹੀਦਾ ਹੈ ਕਿ ਕੀ ਉਹ ਪਾਕਿਸਤਾਨ ਨਾਲ ਸਹਿਮਤ ਹੈ, ਖਾਸ ਕਰਕੇ ਜਦੋਂ ਕੱਲ• ਇੱਕ ਭਾਰਤੀ ਫੌਜੀ ਦਾ ਪਾਕਿਸਤਾਨ ਨੇ ਸਰਹੱਦ ਉੱਤੇ ਵਹਿਸ਼ੀਆਨਾ ਢੰਗ ਨਾਲ ਕਤਲ ਕੀਤਾ ਹੈ? ਕੀ ਉਹ ਨਰਿੰਦਰ ਕੁਮਾਰ ਦੇ ਪਰਿਵਾਰ ਦਾ ਸਾਹਮਣਾ ਕਰ ਸਕਦਾ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਝੂਠ ਅਤੇ ਕਪਟ ਕਰਨ ਮਗਰੋਂ ਕੀ ਉਹ ਸਿੱਖ ਭਾਈਚਾਰੇ ਦਾ ਸਾਹਮਣਾ ਕਰ ਸਕਦਾ ਹੈ?
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੂੰ ਹੁਣ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਸਿੱਧੂ ਵੱਲੋਂ ਸਿੱਖਾਂ ਨਾਲ ਬੋਲੇ ਝੂਠ ਕਿ ਪਾਕਿਸਤਾਨ ਕਰਤਾਰਪੁਰ ਲਾਂਘਾ ਖੋਲ•ੇਗਾ, ਦਾ ਸਮਰਥਨ ਕਰਦੇ ਹਨ?ਸਿੱਧੂ ਨੇ ਇਹ ਝੂਠ ਉਦੋਂ ਬੋਲਿਆ ਸੀ ਜਦੋਂ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਬਾਜਵਾ ਨਾਲ ਜੱਫੀ ਪਾਉਣ ਕਰਕੇ ਪੂਰਾ ਦੇਸ਼ ਉਸ ਨੂੰ ਫਿਟ ਲਾਹਨਤਾਂ ਪਾ ਰਿਹਾ ਸੀ। ਉਹਨਾਂ ਕਿਹਾ ਕਿ ਜਦੋਂ ਦੀ ਸਿੱਧੂ ਨੇ ਬਾਜਵੇ ਨੂੰ ਜੱਫੀ ਪਾਈ ਹੈ, ਅੰਤਰਰਾਸ਼ਟਰੀ ਸਰਹੱਦ ਉੱਤੇ ਕਤਲੋਗਾਰਤ ਵਧ ਗਈ ਹੈ ਅਤੇ ਹੁਣ ਐਲਓਸੀ ਉੱਤੇ ਰੈਡ ਅਲਰਟ ਜਾਰੀ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਅਜੇ ਵੀ ਸਿੱਧੂ ਦੇ ਨਾਲ ਖੜ•ਣਗੇ ਜਾਂ ਸ਼ਹੀਦਾਂ ਦੇ ਪਰਿਵਾਰ ਨਾਲ ਖੜ•ਣਗੇ, ਜੋ ਕਿ ਇੱਕ ਕੈਬਨਿਟ ਮੰਤਰੀ ਦੇ ਵਤੀਰੇ ਕਰਕੇ ਖੁਦ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਜਰੂਰੀ ਹੈ ਕਿ ਰਾਹੁਲ ਇਸ ਦਾ ਜੁਆਬ ਦੇਵੇ, ਕਿਉਂਕਿ ਇਹ ਉਸ ਦੇ ਦਾਦਾ ਸਨ, ਜਿਹੜੇ ਪੰਜਾਬ ਦੇ ਹੱਕਾਂ ਲਈ ਲੜਣ 'ਚ ਨਾਕਾਮ ਰਹੇ ਸਨ ਅਤੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਵਿਚ ਰੱਖਣ ਦੀ ਆਗਿਆ ਦੇ ਦਿੱਤੀ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਹੁਣ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦਾ ਸਰਕਾਰੀ ਬੁਲਾਰਾ ਸਰਕਾਰੀ ਤੌਰ ਇਹ ਕਹਿ ਰਹੇ ਹਨ ਕਿ ਕਰਤਾਰਪੁਰ ਲਾਂਘੇ ਵਾਸਤੇ ਪਾਕਿਸਤਾਨ ਵੱਲੋਂ ਭਾਰਤ ਨੂੰ ਕੋਈ ਪੇਸ਼ਕਸ਼ ਨਹੀਂ ਭੇਜੀ ਗਈ ਹੈ। ਸਿੱਧੂ ਨੂੰ ਹੁਣ ਭੱਜਣ ਲਈ ਕੋਈ ਥਾਂ ਨਹੀਂ ਹੈ।
ਉਹਨਾਂ ਕਿਹਾ ਕਿ ਉਸ ਨੂੰ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿ ਉਸ ਨੇ ਪਾਕਿਸਤਾਨੀ ਸੈਨਾ ਮੁਖੀ ਨੂੰ ਪਾਈ ਜੱਫੀ ਦੇ ਵਿਵਾਦ ਤੋਂ ਖਹਿੜਾ ਛੁਡਾਉਣ ਲਈ ਇਹ ਝੂਠ ਬੋਲਿਆ ਸੀ ਅਤੇ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣ ਲਈ ਦੇਸ਼ ਦੇ ਲੋਕਾਂ ਖਾਸ ਕਰਕੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਜਿੱਥੋਂ ਤਕ ਕਿ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਦਾ ਸੰਬੰਧ ਹੈ, ਉਹ ਕਰਤਾਰਪੁਰ ਲਾਂਘਾ ਖੁਲਵਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੀਆਂ। ਉਹਨਾਂ ਕਿਹਾ ਕਿ ਇਹ ਸਾਡੀ ਅਰਦਾਸ ਦਾ ਹਿੱਸਾ ਹੈ ਅਤੇ ਅਸੀਂ ਸਿੱਖ ਸ਼ਰਧਾਲੂਆਂ ਦੀ ਕਰਤਾਰਪੁਰ ਸਾਹਿਬ ਤਕ ਸੌਖੀ ਪਹੁੰਚ ਕਰਵਾਉਣ ਲਈ ਆਪਣੇ ਯਤਨ ਜਾਰੀ ਰੱਖਾਂਗੇ।