ਕਿਹਾ ਕਿ ਸਰਕਾਰ ਦੇ ਝੋਨੇ ਦੀ ਲੁਆਈ ਲਟਕਾਉਣ ਦੇ ਫੈਸਲੇ ਨੇ ਇਕ ਹੋਰ ਸੰਕਟ ਖੜ•ਾ ਕਰ ਦਿੱਤਾ ਹੈ। 10 ਜੂਨ ਤੋਂ ਬੀਜੇ ਜਾ ਰਹੇ ਝੋਨੇ ਦੀ ਸਲਾਮਤੀ ਲਈ
ਸਰਕਾਰ ਨੂੰ ਤੁਰੰਤ ਬਿਜਲੀ ਦੀ ਨਿਰਵਿਘਨ ਸਪਲਾਈ ਸ਼ੁਰੂ ਕਰਨ ਲਈ ਕਿਹਾ
ਚੰਡੀਗੜ•/11 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਦੇਸ਼ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ਉੱਤੇ ਟੈਕਸ ਘਟਾਏ ਜਾਣ ਦੇ ਮੁੱਦੇ ਉੱਪਰ ਨਕਲੀ ਰੋਸ ਪ੍ਰਦਰਸ਼ਨ ਕਰਨੇ ਬੰਦ ਕਰ ਦੇਣ ਅਤੇ ਇਸ ਦੀ ਬਜਾਇ ਇਹਨਾਂ ਪੈਟਰੋਲੀਅਮ ਵਸਤਾਂ ਉੱਤੇ ਵੈਟ ਘਟਾਉਣ ਲਈ ਕਾਂਗਰਸ ਸਰਕਾਰ ਉੱਤੇ ਦਬਾਅ ਪਾਉਣ ਅਤੇ ਆਮ ਆਦਮੀ ਨੂੰ 20 ਰੁਪਏ ਪ੍ਰਤੀ ਲੀਟਰ ਦੀ ਤੁਰੰਤ ਰਾਹਤ ਦਿਵਾਉਣ।
ਪ੍ਰਦੇਸ਼ ਕਾਂਗਰਸ ਦੁਆਰਾ ਕੀਤੇ ਜਾ ਰਹੇ ਜਾਅਲੀ ਪ੍ਰਦਰਸ਼ਨਾਂ ਬਾਰੇ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਕਿਉਂ ਇਸ ਤਰ•ਾਂ ਧੋਖੇਬਾਜ਼ੀ ਕਰ ਰਹੇ ਹਨ। ਉਹਨਾਂ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਕੇਂਦਰ ਪੈਟਰੋਲ ਅਤੇ ਡੀਜ਼ਲ ਉਤੇ ਐਕਸਾਈਜ਼ ਡਿਊਟੀ ਘਟਾ ਦੇਵੇ, ਜਿਸ ਬਾਰੇ ਪਹਿਲਾਂ ਤੋਂ ਵਿਚਾਰ ਕੀਤਾ ਜਾ ਰਿਹਾ ਹੈ, ਪਰ ਤੁਸੀਂ ਆਪਣੀ ਸਰਕਾਰ ਉੱਤੇ ਇਸ ਗੱਲ ਲਈ ਦਬਾਅ ਪਾਉਣ ਤੋਂ ਇਨਕਾਰੀ ਹੋ ਕਿ ਉਹ ਇਹਨਾਂ ਦੋਵੇਂ ਵਸਤਾਂ ਉੱਤੇ ਸੂਬਾਈ ਟੈਕਸ ਨੂੰ ਘੱਟ ਕਰ ਦੇਵੇ। ਪੰਜਾਬ ਅੰਦਰ ਇਹ ਟੈਕਸ ਪੂਰੇ ਉੱਤਰੀ ਭਾਰਤ ਨਾਲੋਂ ਜ਼ਿਆਦਾ ਹੈ ਅਤੇ ਪੂਰੇ ਮੁਲਕ ਅੰਦਰ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਰਾਜਾਂ ਵਿਚ ਪੰਜਾਬ ਤੀਜੇ ਸਥਾਨ ਉੱਤੇ ਹੈ। ਉਹਨਾਂ ਕਿਹਾ ਕਿ ਇਸ ਨੂੰ ਪੈਨ ਦੀ ਇੱਕ ਘੁੱਗੀ ਮਾਰ ਕੇ ਹਟਾਇਆ ਜਾ ਸਕਦਾ ਹੈ। ਤੁਹਾਡੇ ਤੋਂ ਉਮੀਦ ਸੀ ਕਿ ਤੁਸੀਂ ਆਮ ਆਦਮੀ ਨੂੰ ਇਹ ਰਾਹਤ ਦਿਲਵਾਓਗੇ। ਪਰ ਤੁਸੀਂ ਆਪਣੀ ਕਥਨੀ ਨੂੰ ਅਮਲੀ ਜਾਮਾ ਪਹਿਣਾਉਣ ਅਤੇ ਤੁਰੰਤ ਅਜਿਹੀ ਰਾਹਤ ਦੇਣ ਦੀ ਥਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ।
ਅਕਾਲੀ ਆਗੂ ਨੇ ਕਿਹਾ ਕਿ ਜਾਖੜ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਇਸ ਦਲੀਲ ਨੂੰ ਕਿਉਂ ਸਵੀਕਾਰ ਕੀਤਾ ਸੀ ਕਿ ਉਹ ਪੈਟਰੋਲ ਅਤੇ ਡੀਜ਼ਲ ਉੱਤੇ ਇੱਕ ਪੈਸਾ ਵੀ ਵੈਟ ਨਹੀਂ ਘਟਾਉਣਗੇ। ਉਹਨਾਂ ਕਿਹਾ ਕਿ ਜਾਖੜ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਕਾਂਗਰਸ ਸਰਕਾਰ ਕੇਰਲਾ ਵੱਲੋਂ ਦਿੱਤੀ ਰਾਹਤ ਵਾਂਗ ਹੀ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘੱਟ ਕਰੇਗੀ। ਪਰੰਤੂ ਜਦੋਂ ਮਨਪ੍ਰੀਤ ਬਾਦਲ ਨੇ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਘਟਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਤਾਂ ਉਹਨਾਂ ਨੇ ਵਿੱਤ ਮੰਤਰੀ ਨੂੰ ਆਮ ਆਦਮੀ ਨੂੰੂ ਕੋਈ ਵੀ ਰਾਹਤ ਨਾ ਦੇਣ ਲਈ ਘੇਰਨ ਦੀ ਥਾਂ ਸਸਤੀ ਸ਼ੋਹਰਤ ਹਾਸਿਲ ਕਰਨ ਵਾਸਤੇ ਫਜ਼ੂਲ ਦੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਇਹਨਾਂ ਦੋਗਲੀਆਂ ਕਾਰਵਾਈਆਂ ਕਰਕੇ ਪੰਜਾਬੀ ਖੁਦ ਨੂੰ ਠੱਗੇ ਮਹਿਸੂਸ ਕਰ ਰਹੇ ਹਨ।
ਕਾਂਗਰਸ ਸਰਕਾਰ ਦੇ ਕਿਸਾਨਾਂ ਨਾਲ ਸਲਾਹ ਕੀਤੇ ਬਿਨਾਂ ਝੋਨੇ ਦੀ ਲੁਆਈ 20 ਜੂਨ ਤਕ ਲਟਕਾਉਣ ਦੇ ਤੁਗ਼ਲਕੀ ਫੁਰਮਾਨ ਬਾਰੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਫੈਸਲੇ ਕਾਂਗਰਸੀ ਹਕੂਮਤ ਵੱਲੋਂ ਹੀ ਲਏ ਜਾਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾਉਂਦੀ ਜਾਪਦੀ ਹੈ, ਜਿਹੜੇ ਪਹਿਲਾਂ ਹੀ ਕਾਂਗਰਸ ਵੱਲੋਂ ਕੀਤੇ ਵਾਅਦੇ ਮੁਤਾਬਿਕ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੀ ਸਕੀਮ ਲਾਗੂ ਨਾ ਕੀਤੇ ਜਾਣ ਕਰਕੇ ਵੱਡੀ ਗਿਣਤੀ ਵਿਚ ਖੁਦਕੁਸ਼ੀਆਂ ਕਰ ਰਹੇ ਹਨ। ਹੁਣ ਝੋਨੇ ਦੀ ਲੁਆਈ ਪਛਾੜ ਕੇ ਇਕ ਨਵਾਂ ਸੰਕਟ ਖੜ•ਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛੇਤੀ ਲਾਈ ਗਈ ਝੋਨੇ ਦੀ ਫਸਲ ਵਿਚ ਨਮੀ ਦੀ ਮਾਤਰਾ ਵਧ ਜਾਵੇਗੀ ਅਤੇ ਪੰਜਾਬ ਦਾ ਇਹ ਝੋਨਾ ਕਿਸੇ ਵੀ ਮੰਡੀ ਵਿਚ ਨਹੀਂ ਵਿਕੇਗਾ।
ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵਿਵਹਾਰਕ ਢੰਗ ਨਾਲ ਸਮਝਣ ਲਈ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪੁਰਾਣੇ ਨਿਰਦੇਸ਼ਾਂ ਅਨੁਸਾਰ ਮਾਲਵਾ ਦੇ ਕਾਫੀ ਹਿੱਸਿਆਂ ਵਿਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਹੁਣ ਖੇਤੀ ਸੈਕਟਰ ਨੂੰ ਰੋਜ਼ਾਨਾ ਅੱਠ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ, ਪਿਛਥਲੇ ਦੋ ਦਿਨਾਂ ਦੌਰਾਨ ਲਾਈ ਗਈ ਝੋਨੇ ਦੀ ਫਸਲ ਵਾਲੇ ਖੇਤ ਸੁੱਕ ਜਾਣਗੇ ਅਤੇ ਇਸ ਦਾ ਨਤੀਜਾ ਇੱਕ ਬਹੁਤ ਵੱਡੇ ਮਨੁੱਖੀ ਦੁਖਾਂਤ ਦੇ ਰੂਪ ਵਿਚ ਸਾਹਮਣੇ ਆਵੇਗਾ।
ਸਰਦਾਰ ਮਜੀਠੀਆ ਨੇ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਜਾਅਲੀ ਗਤੀਵਿਧੀਆਂ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਥਾਂ ਆਪਣੇ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਨੂੰ ਇਹਨਾਂ ਜਰੂਰੀ ਮੁੱਦਿਆਂ ਤੋਂ ਜਾਣੂ ਕਰਵਾਉਣ। ਉਹਨਾਂ ਕਿਹਾ ਕਿ ਕਿਰਪਾ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਥੋੜ•ੇ ਸੰਵੇਦਨਸ਼ੀਲ ਹੋ ਜਾਓ ਅਤੇ ਆਪਣੀ ਸਰਕਾਰ ਨੂੰ ਬਿਨਾਂ ਆਮ ਸਹਿਮਤੀ ਤੋਂ ਲਏ ਅਣਮਨੁੱਖੀ ਤੁਗ਼ਲਕੀ ਫੈਸਲੇ ਲਾਗੂ ਕਰਨ ਤੋਂ ਰੋਕੋ।