ਕਿਹਾ ਕਿ ਆਮ ਆਦਮੀ ਪਾਰਟੀ ਨੂੰ 2017 ਦੀ ਕਾਰਗੁਜ਼ਾਰੀ ਦੁਹਰਾਉਣੀ ਔਖੀ ਹੋਵੇਗੀ, ਇਹ 20 ਦਾ ਅੰਕੜਾ ਪਾਰ ਨਹੀਂ ਕਰੇਗੀ
ਕਿਹਾ ਕਿ ਕਾਂਗਰਸ ਅਸਿੱਧੇ ਤੌਰ ’ਤੇ ਭੰਗ ਹੋਈ, ਇਹ 10 ਸੀਟਾਂ ਦਾ ਅੰਕੜਾ ਨਹੀਂ ਟੱਪੇਗੀ
ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਦਾ 80 ਸੀਟਾਂ ’ਤੇ ਮੋਹਰੀ ਤੇ ਵੋਟਾਂ ਵਾਲੇ ਦਿਨ ਇਹ ਹੋਰ ਵੱਧ ਸਕਦੀ ਹੈ
ਅਬੋਹਰ, ਫਾਜ਼ਿਲਕਾ, 18 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਨ ਲਿਆ ਹੈ ਕਿ ਉਹਨਾਂ ਦੀ ਪਾਰਟੀ ਦੀ ਹਾਰ ਨਿਸ਼ਤਿ ਹੈ ਤੇ ਹੁਣ ਉਹ ਚਲਾਕ ਲੋਮੜੀ ਵਾਂਗੂ ਹੋਰ ਪਾਰਟੀਆਂ ਦੇ ਉਹਨਾਂ ਵਿਰੁੱਧ ਇਕਜੁੱਟ ਹੋਣ ਦਾ ਰੌਲਾ ਪਾ ਰਹੇ ਹਨ ਹਾਲਾਂਕਿ ਸੱਚਾਈ ਇਹ ਹੈ ਕਿ ਪੰਜਾਬੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਪਿੱਛੇ ਇਕੱਠੇ ਹੁੰਦੇ ਜਾ ਰਹੇ ਹਨ ਜੋ ਇਤਿਹਾਸਕ ਜਿੱਤ ਵੱਲ ਵੱਧ ਰਿਹਾ ਹੈ।
ਇਥੇ ਅਬੋਹਰ ਤੋਂ ਉਮੀਦਵਾਰ ਡਾ. ਮਹਿੰਦਰ ਰਿਣਵਾ ਤੇ ਫਾਜ਼ਿਲਕਾ ਤੋਂ ਉਮੀਦਵਾਰ ਹੰਸਰਾਜ ਜੋਸਨ ਦੇ ਹੱਕ ਵਿਚ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪਣੇ ਆਪ ਨੁੰ ਪੀੜਤ ਦੱਸ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰਨ ਦਾ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੁੰ ਕੋਈ ਲਾਭ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਲੋਕਾਂ ਨੇ ਕੇਜਰੀਵਾਲ ਦੀ ਖੇਡ ਸਮਝ ਲਈ ਹੈ ਤੇ ਮਹਿਸੂਸ ਕਰ ਲਿਆ ਹੈ ਕਿ ਉਹ ਨਾ ਸਿਰਫ ਪੰਜਾਬ ਵਿਰੋਧੀ ਹੈ ਬਲਕਿ ਕਿਸਾਨ ਵਿਰੋਧੀ ਤੇ ਰਗੀਬ ਵਿਰੋਧੀ ਵੀ ਹੈ। ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਕੇਜਰੀਵਾਲ ਗਰੰਟੀਆਂ ਦੇ ਕੇ ਉਹਨਾਂ ਨਾਲ ਠੱਗੀ ਮਾਰੇਗਾ ਕਿਉਂਕਿ ਇਹ ਗਰੰਟੀਆਂ ਪਹਿਲਾਂ ਦਿੱਲੀ ਵਿਚ ਲਾਗੂ ਨਹੀਂ ਕੀਤੀਆਂ ਗਈਆਂ ਤੇ ਦਿੱਲੀ ਮਾਡਲ ਆਪਣੇ ਆਪ ਵਿਚ ਧੋਖਾ ਹੈ।
ਮਾਹੌਲ ਦੇ ਊਰਜਾ ਨਾਲ ਭਰਨ ਤੇ ਹੱਕ ਵਿਚ ਵੱਡੀ ਪੱਧਰ ’ਤੇ ਨਾਅਰੇਬਾਜ਼ੀ ਦੇ ਵਿਚਾਲੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੁੰ ਇਸਦੀ 2017 ਦੀ ਕਾਰਗੁਜ਼ਾਰੀ ਦੁਹਰਾਉਣੀ ਔਖੀ ਹੋਵੇਗੀ। ਉਹਨਾਂ ਕਿਹਾ ਕਿ ਮਾਝਾ ਤੇ ਦੋਆਬਾ ਵਿਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਹੈ ਤੇ ਮਾਲਵਾ ਵਿਚ ਇਹ ਦੋ ਜ਼ਿਲਿ੍ਹਆਂ ਤੱਕ ਸੀਮਤ ਹੈ। ਉਹਨਾਂ ਕਿਹਾ ਕਿ ਇਸ ਪਾਰਟੀ ਦਾ ਇੰਨਾ ਮਾੜਾ ਹਾਲ ਹੋਵੇਗਾ ਕਿ ਝਾਡੂ ਤੀਲਾ ਤੀਲਾ ਹੋ ਜਾਵੇਗਾ।
ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਕਾਂਗਰਸ ਤੋਂ ਇਸਦੇ ਪੰਜ ਸਾਲਾਂ ਦਾ ਹਿਸਾਬ ਲੈਣਗੇ ਜਿਸਦੇ ਰਾਜਕਾਲ ਦੌਰਾਨ ਭ੍ਰਿਸ਼ਟਾਚਾਰ ਦਾ ਬੋਲਬਲਾ ਸੀ, ਘੁਟਾਲੇ ਹੋਏ, ਗੁੰਡਾਗਰਦੀ ਹੋਈ, ਗੈਂਗਸਟਰ ਸਭਿਆਚਾਰ ਪ੍ਰਫੁੱਲਤ ਹੋਇਆ, ਅਨੁਸੂਚਿਤ ਜਾਤੀ ਤੇ ਕਮਜ਼ੋਰ ਵਰਗਾਂ ’ਤੇ ਜ਼ੁਲਮ ਢ ਾਹੈ ਗਏ ਤੇ ਰੇਤ ਤੇ ਸ਼ਰਾਬ ਮਾਫੀਆ ਦਾ ਬੋਲਬਾਲਾ ਰਿਹਾ। ਉਹਨਾਂ ਕਿਹਾ ਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਸਰਕਾਰ ਨੇ ਸੁਬੇ ਸਿਰਫ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਚਾੜ੍ਹ ਦਿੱਤਾ ਹੈ ਤੇ ਇਸਨੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਨਹੀਂ ਨਿਭਾਇਆ ਭਾਵੇਂ ਉਹ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਹੋਵੇ, ਨੌਜਵਾਨਾਂ ਨੂੰ ਨੌਕਰੀ, 2500 ਰੁਪੲ ਬੁਢਾਪਾ ਪੈਨਸ਼ਨ, 51000 ਰੁਪਏ ਸ਼ਗਨ ਜਾਂ ਫਿਰ 2500 ਰੁਪਏ ਬੋਰੋਜ਼ਗਾਰੀ ਭੱਤਾ। ਉਹਨਾਂ ਕਿਹਾ ਕਿ ਇਸੇ ਕਾਰਨ ਪੰਜਾਬ ਵਿਚ ਕਾਂਗਰਸ ਪਾਰਟੀ ਅਸਿੱਧੇ ਤੌਰ ’ਤੇ ਭੰਗ ਹੋ ਗਈ ਹੈ ਤੇ ਇਹ 10 ਦਾ ਅੰਕੜਾ ਹੀਂ ਟੱਪੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਪਸ਼ਟ ਬਹੁਮਤ ਵੱਲ ਵੱਧ ਰਿਹਾ ਹੈ। ਸਾਡੀਆਂ ਸੀਟਾਂ ਰੋਜ਼ਾਨਾ ਆਧਾਰ ’ਤੇ ਵੱਧ ਰਹੀਆਂ ਹਨ ਕਿਉਂਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਅਕਾਲੀ ਦਲ ਦੀਆਂ ਕਿਸਾਨ ਪੱਖੀ ਤੇ ਗਰੀਬ ਪੱਖੀ ਨੀਤੀਆਂ ਸਮੇਂ ਦੀ ਕਸਵੱਟ ’ਤੇ ਪਰਖੀਆਂ ਹੋਈਆਂ ਹਨ ਤੇ ਅਕਾਲੀ ਦਲ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਵੀ ਦਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਅਸੀਂ ਇਸ ਵੇਲੇ 80 ਸੀਟਾਂ ਜਿੱਤ ਰਹੇ ਹਾਂ ਤੇ ਵੋਟਾਂ ਵਾਲੇ ਦਿਨ ਇਹ ਗਿਣਤੀ ਹੋਰ ਵੱਧ ਸਕਦੀ ਹੈ।
ਸਰਦਾਰ ਬਾਦਲ ਨੇ ਜ਼ੋਰ ਦ ਕੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਹੱਦੀ ਪੱਟੀ ਦੇ ਵਿਕਾਸ ਲਈ ਵਚਨਬੱਧ ਹੈ। ਉਹਨਾਂ ਕਿਾਹ ਕਿ ਅਸੀਂ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਸਨੱਅਤੀ ਪੈਕੇ ਲੈ ਕੇ ਆਵਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਹੱਦੀ ਇਲਾਕੇ ਵਿਚ ਹਰ ਖੇਤ ਤੱਕ ਪਾਣੀ ਪਹੁੰਚਦਾ ਕਰਨ ਵਾਸਤੇ 3000 ਕਰੋੜ ਰੁਪਏ ਦਾ ਗਰੁੱਪ ਪਾਈਪਲਾਈਨ ਲਾਉਣ ਦਾ ਪ੍ਰਾਜੈਕਟ ਲਗਾਇਆ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਹੱਦੀ ਇਲਾਕੇ ਵਿਚ ਸਾਰੀਆਂ ‘ਕੱਚੀਆਂ’ ਜ਼ਮੀਨਾਂ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਤੋਂ ਬਾਅਦ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ ਉਹਨਾਂ ਦੇ ਨਾਂ ਕੀਤੀਆਂ ਜਾਣਗੀਆਂ ਜਿਹਨਾਂ ’ਤੇ ਇਹਨਾਂ ਦਾ ਕਬਜ਼ਾ ਹੈ।
ਸਰਦਾਰ ਬਾਦਲ ਨੇ ਅਬੋਹਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ’ਤੇ ਵਿਸ਼ਵਾਸ ਕਰਨ। ਉਹਨਾਂ ਕਿਹਾ ਕਿ ਜਾਖੜਾਂ ਨੇ ਤੁਹਾਡੇ ਲਈ ਕੱਖ ਨਹੀਂ ਕੀਤਾ। ਮੈਂ ਤੁਹਾਨੁੰ ਵਾਅਦਾ ਕਰਦਾ ਹਾਂ ਕਿ ਅਗਲੇ ਪੰਜ ਸਾਲਾਂ ਵਿਚ ਅਬੋਹਰ ਦਾ ਬਠਿੰਡਾ ਵਾਂਗੂ ਵਿਕਾਸ ਕੀਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਕਹਿਣ ’ਤੇ ਦਰਜ ਕੀਤ ਗਏ ਸਾਰੇ ਕੇਸਾਂ ਦੀ ਕਮਿਸ਼ਨ ਸਮੀਖਿਆ ਕਰੇਗਾ ਤੇ ਸੂਬੇ ਵਿਚ ਕਾਨੁੰਨ ਦਾ ਰਾਜ ਲਾਗੂ ਹੋਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਬੁਢਾਪਾ ਪੈਨਸ਼ਨ 1500 ਰੁਪਏ ਤੋਂ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸ਼ਗਨ ਸਕੀਮ ਤਹਿਤ ਧੀਆਂ ਨੁੰ 75000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਗਠਜੋੜ ਸਰਕਾਰ ਬੀ ਪੀ ਐਲ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਦੇਵੇਗੀ, ਉਚੇਰੀ ਸਿੱਖਿਆ ਲਈ ਵਿਦਿਆਰਥੀਆਂ ਨੂੰ ਸਟੂਡੈਂਟ ਕਾਰਡ ਤਹਿਤ 10 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ, ਹਰੇਕ ਦਾ 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਵਾਇਆ ਜਾਵੇਗਾ, ਇਕ ਲੱਖ ਸਰਕਾਰੀਨੌਕਰੀਆਂ ਤੇ 10 ਲੱਖ ਪ੍ਰਾਈਵੇਟ ਨੌਕਰੀਆਂ ਦੀ ਸਿਰਜਣਾ ਕੀਤੀ ਜਾਵੇ,ਬੇਘਰੇ ਲੋਕਾਂ ਨੂੰ 5 ਲੱਖ ਘਰ ਬਣਾ ਕੇ ਦਿੱਤੇ ਜਾਣਗੇ ਅਤੇ ਹਰ ਹਲਕੇ ਵਿਚ 5 ਹਜ਼ਾਰ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ।