ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਆਮ ਆਦਮੀ ਪਾਰਟੀ ’ਤੇ ਆਂਗਣਵਾੜੀ ਵਰਕਰਾਂ ਰਾਹੀਂ ਵੰਡਣ ਲਈ ਘਟੀਆ ਖਾਦ ਸਮੱਗਰੀ ਦੀ ਸਪਲਾਈ ਕਰਕੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ’ਚ ਲਿਪਤ ਹੋਣ ਦਾ ਦੋਸ਼ ਲਾਇਆ
ਚੰਡੀਗੜ੍ਹ, 10 ਜੁਲਾਈ ()-ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਆਮ ਆਦਮੀ ਪਾਰਟੀ ਸਰਕਾਰ ਰਾਜ ਸਹਿਕਾਰੀ ਸੰਸਥਾ ਵੇਰਕਾ ਤੋਂ ਇਹ ਜ਼ਿੰਮੇਵਾਸੀ ਵਾਪਸ ਲੈ ਕੇ ਸੂਚੀ ਵਿਚ ਪਾਈ ਗਈ ਨਿੱਜੀ ਕੰਪਨੀ ਨੂੰ ਦੇ ਕੇ ਆਂਗਣਵਾੜੀ ਵਰਕਰਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਨੂੰ ਘਟੀਆ ਉਤਪਾਦਾਂ ਵੰਡਣ ਕਰਕੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਦਾ ਦੋਸ਼ ਲਾਇਆ ਹੈ। ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੀ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਨੇ ਜਾਣਬੁਝ ਕੇ ਵੇਰਕਾ ਤੋਂ ਪਾਊਡਰ ਵਾਲਾ ਦੁੱਧ, ਘੀ ਅਤੇ ਪੰਜੀਰੀ ਦੀ ਸਪਲਾਈ ਦੀ ਜ਼ਿੰਮੇਵਾਰੀ ਖੋਹ ਕੇ ਇਸ ਦਾ ਠੇਕਾ ਇਕ ਨਿੱਜੀ ਕੰਪਨੀ ਮਾਰਕਫੈਡ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਿੱਜੀ ਕੰਪਨੀ ਘਟੀਆ ਪੈਕਡ ਸਮੱਗਰੀ ਦੀ ਸਪਲਾਈ ਕਰ ਰਹੀ ਹੈ ਅਤੇ ਇਥੇ ਤੱਕ ਕਿ ਉਸ ਨੇ ਘੀ ਦੀ ਜਗ੍ਹਾ ਰਿਫਾੲੀਂਡ ਤੇਲ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕੰਪਨੀ ਨੂੰ ਹਿਮਾਚਲ ਪ੍ਰਦੇਸ਼ ਵਿਚ ਕਾਲੀ ਸੂਚੀ ਵਿਚ ਪਾਇਆ ਗਿਆ ਹੈ ਅਤੇ ਇਥੇ ਤੱਕ ਕਿ ਵੇਰਦਾ ਨੇ ਵੀ ਪਹਿਲਾਂ ਇਸ ਦੇ ਉਤਪਾਦਾਂ ਨੂੰ ਖਾਰਿਜ ਕਰ ਦਿੱਤਾ ਸੀ। ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਵੇਰਕਾ ਤੋਂ ਕਮਿਸ਼ਨ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵੱਡੇ ਪੱਧਰ ’ਤੇ ਹੈ ਕਿਉਂਕਿ ਆਂਗਣਵਾੜੀ ਵਰਕਰਾਂ ਵਲੋਂ ਸਾਲਾਨਾ 500 ਤੋਂ 600 ਕਰੋੜ ਰੁਪਏ ਦੀ ਸਮੱਗਰੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਆਂਗਣਵਾੜੀ ਸਹਾਇਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਨੇ 2005 ਵਿਚ ਆਂਗਣਵਾੜੀ ਰਾਸ਼ਨ ਵੀ ਬੰਦ ਕਰ ਦਿੱਤਾ ਸੀ ਪਰ ਵਰਕਰਾਂ ਨੇ ਇਸ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਲਗਾਤਾਰ ਅੰਦੋਲਨ ਕੀਤਾ ਸੀ। ਬੀਬੀ ਹਰਗੋਬਿੰਦ ਕੌਰ ਨੇ ਆਪ ਸਰਕਾਰ ’ਤੇ ਉਨ੍ਹਾਂ ਦੇ ਖਿਲਾਫ ਰਾਜਨੀਤਕ ਬਦਲਾਖੋਰੀ ਦਾ ਵੀ ਦੋਸ਼ ਲਾਇਆ ਕਿਉਂਕਿ ਉਨ੍ਹਾਂ ਨੇ ਘਟੀਆ ਸਮੱਗਰੀ ਦੀ ਸਪਲਾਈ ਦੇ ਖਿਲਾਫ ਸ਼ਿਕਾਇਤ ਕਰਨ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਦੀ ਆਵਾਜ਼ ਚੁੱਕੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ 2023 ਵਿਚ ਵਾਧੂ ਛੁੱਟੀ ਲੈਣ ਦੇ ਤੁੱਛ ਆਧਾਰ ’ਤੇ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਜੋ ਨਿਰਧਾਰਿਤ ਮਾਪਦੰਡਾਂ ਦੇ ਖਿਲਾਫ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਵਲੋਂ ਸਪਲਾਈ ਕੀਤੀ ਜਾ ਰਜਾਹੀ ਅੱਧੀ ਪੱਕੀ ਹੋਈ ਪੰਜੀਰੀ ਸਮੇਤ ਘਟੀਆ ਉਤਪਾਦਾਂ ਨੂੰ ਵੀ ਦਿਖਾਇਆ ਅਤੇ ਭ੍ਰਿਸ਼ਟਾਚਾਰ ਦੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ।