ਅਕਾਲੀ ਦਲ ਵੱਲੋਂ ਕੇਂਦਰ ਕੋਲ ਪਹੁੰਚ ਕਰਨ ਮਗਰੋਂ ਹੀ ਅਮਰਿੰਦਰ ਸਰਕਾਰ ਹਰਕਤ ਵਿਚ ਆਈ : ਸਿਰਸਾ
ਚੰਡੀਗੜ•, 27 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੌਰਾਨ ਬੰਦੀ ਬਣਾਈ ਗਏ ਸ਼ਰਧਾਲੂਆਂ ਜਿਹਨਾਂ ਨੂੰ ਜੋਧਪੁਰ ਜੇਲ• ਦੇ ਪੀੜਤਾਂ ਵਜੋਂ ਜਾਣਿਆ ਜਾਂਦਾ ਹੈ, ਨੂੰ ਮੁਆਵਜ਼ਾ ਦੇਣ ਦੇ ਮਾਮਲੇ 'ਤੇ ਵਾਰ ਵਾਰ ਬਿਆਨਬਾਜ਼ੀ ਕਰਨ ਦੀ ਅਮਰਿੰਦਰ ਸਿੰਘ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ 'ਤੇ ਕੇਂਦਰ ਸਰਕਾਰ ਕੋਲ ਪਹੁੰਚ ਕਰਨ ਉਪਰੰਤ ਹੀ ਅਮਰਿੰਦਰ ਸਰਕਾਰ ਹਰਕਤ ਵਿਚ ਆਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਅਤੇ ਮਾਸੂਮ ਸ਼ਰਧਾਲੂ ਜੋ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ, ਨੂੰ ਕੈਦ ਕਰ ਕੇ ਜੋਧਪੁਰ ਜੇਲ• ਵਿਚ ਬੰਦੀ ਬਣਾ ਦਿੱਤਾ।
ਉਹਨਾਂ ਕਿਹਾ ਕਿ ਘਟਨਾਂ ਦੇ 33 ਵਰ•ੇ ਮਗਰੋਂ ਮਈ 2017 ਵਿਚ ਅੰਮ੍ਰਿਤਸਰ ਦੀ ਅਦਾਲਤ ਨੇ ਜੋਧਪੁਰ ਜੇਲ• ਵਿਚ ਬਿਨਾਂ ਕਾਰਨ ਕੈਦ ਰੱਖੇ 40 ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਪਰ ਉਦੋਂ ਤੋਂ ਹੀ ਕਾਂਗਰਸ ਸਰਕਾਰ 'ਮਿਊਟ' ਮੋਡ 'ਤੇ ਚਲ ਰਹੀ ਸੀ ਤੇ ਇਸਨੇ ਮੁਆਵਜ਼ੇ ਦੇ ਮਾਮਲੇ 'ਤੇ ਇਕ ਸ਼ਬਦ ਵੀ ਨਹੀਂ ਆਖਿਆ। ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਨੇ ਕੇਂਦਰ ਕੋਲ ਪਹੁੰਚ ਕੀਤੀ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਇਸ ਮਾਮਲੇ 'ਤੇ ਮੁਲਾਕਾਤ ਕੀਤੀ ਤਾਂ ਇਸ ਉਪਰੰਤ ਕਾਂਗਰਸ ਸਰਕਾਰ ਨੇ ਇਸ ਮਾਮਲੇ 'ਤੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ।
ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀਮ ੰਦਭਾਗੀ ਗੱਲ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਲਾਹਾ ਲੈਣ ਤੇ ਇਸ ਨਾਲ ਖਿਲਵਾੜ ਕਰਨ ਦੀ ਪੁਰਾਣੀ ਨੀਤੀ 'ਤੇ ਚਲਦਿਆਂ ਕਾਂਗਰਸ ਸਰਕਾਰ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਨੇ ਮੁਆਵਜ਼ਾ ਨਾ ਦਿੱਤਾ ਤਾਂ ਅਸੀਂ ਦੇਵਾਂਗੇ ਅਤੇ ਸਰਕਾਰ ਦਾ ਇਹ ਬਿਆਨ ਸਿਰਫ ਲੋਕਾਂ ਨੁੰ ਗੁੰਮਰਾਹ ਕਰਨ ਵੱਲ ਸੇਧਤ ਸੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਨੂੰ ਜਦੋਂ ਸੂਚਿਤ ਕੀਤਾ ਗਿਆ ਤਾਂ ਇਹ ਆਪਣੇ ਹਿੱਸੇ ਦਾ ਮੁਆਵਜ਼ਾ ਆਪ ਦੇਵੇਗੀ ਤਾਂ ਪੰਜਾਬ ਸਰਕਾਰ ਦੀ ਪੋਲ• ਖੁਲ• ਗਈ ਤੇ ਇਸਦੀਆਂ ਮਾੜੀਆਂ ਚਾਲਾਂ ਲੋਕਾਂ ਸਾਹਮਣੇ ਬੇਨਕਾਬ ਹੋ ਗਈਆਂ।
ਸ੍ਰੀ ਸਿਰਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਜੇਕਰ ਮਾਮਲੇ 'ਤੇ ਸੰਜੀਦਾ ਹੁੰਦੀ ਤਾਂ ਫਿਰ ਉਹ ਅਦਾਲਤ ਦੇ ਹੁਕਮਾਂ ਮਗਰੋਂ ਹੀ ਮੁਆਵਜ਼ਾ ਅਦਾ ਕਰ ਦਿੰਤੀ ਪਰ ਇਕ ਸਾਲ ਤੋਂ ਵੱਧ ਸਮੇਂ ਦੇ ਗੁਜਰਨ ਨੇ ਕਾਂਗਰਸ ਪਾਰਟੀ ਦੀ ਸੰਜੀਦਗੀ ਸਾਬਤ ਕਰ ਦਿੱਤੀ ਹੈ।