ਬੀ ਸੀ ਸੀ ਆਈ ਨੂੰ ਭਾਰਤ-ਆਸਟਰੇਲੀਆ ਮੈਚ ਦੌਰਾਨ ਹੋਏ ਘੁਟਾਲੇ ਦੀ ਵੱਖਰੀ ਜਾਂਚ ਕਰਵਾਉਣ ਵਾਸਤੇ ਆਖਿਆ
ਕਿਹਾ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਤੇ ਹੋਰਨਾਂ ਵੱਲੋਂ ਲਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਵੇ
ਚੰਡੀਗੜ੍ਹ, 12 ਅਕਤੂਬਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (ਬੀ ਸੀ ਸੀ ਆਈ) ਨੂੰ ਆਖਿਆ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਖਿਲਾਫ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਡੂੰਘਾਈ ਨਾਲ ਨਿਰਪੱਖ ਜਾਂ ਸੀ ਬੀ ਆਈ ਜਾਂਚ ਕਰਵਾਈ ਜਾਵੇ।
ਬੀ ਸੀ ਸੀ ਆਈ ਦੇ ਪ੍ਰਧਾਨ ਸ੍ਰੀ ਸੌਰਵ ਗਾਂਗੁਲੀ ਤੇ ਸਕੱਤਰ ਸ੍ਰੀ ਜੈ ਸ਼ਾਹ ਨੂੰ ਲਿਖੇ ਵੱਖੋ ਵੱਖ ਪੱਤਰਾਂ ਵਿਚ ਸਾਬਕਾ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਭਾਰਤ-ਆਸਟਰੇਲੀਆ ਮੈਚ ਦੌਰਾਨ ਹੋਏ ਘਟਾਲੇ ਦੀ ਵੱਖਰੇ ਤੌਰ ’ਤੇ ਜਾਂਚ ਹੋਣੀ ਚਾਹੀਦੀਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਲਾਜ਼ਮੀ ਹੈ ਤਾਂ ਜੋ ਪੀ ਸੀ ਏ ਦੇ ਕੰਮਕਾਜ ਵਿਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾ ਸਕੇ ਅਤੇ ਇਸਦੇ ਨਾਲ ਹੀ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਦਾ ਚੰਗਾ ਭਵਿੱਖ ਯਕੀਨੀ ਬਣਾਇਆ ਜਾ ਸਕੇ।
ਵੇਰਵੇ ਸਾਂਝੇ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੀ ਸੀ ਏ ਵਿਚ ਇਸ ਮਾੜੇ ਕੰਮ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ 27 ਮਈ ਨੂੰ ਸ੍ਰੀ ਗੁਲਜ਼ਾਰ ਸਿੰਘ ਚਹਿਲ ਪੀ ਸੀ ਏ ਦੇ ਪ੍ਰਧਾਨ ਚੁਣੇ ਗਏ। ਉਹਨਾਂ ਕਿਹਾ ਕਿਸ੍ਰੀ ਚਹਿਲ ਸ਼ਾਇਦ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਪਸੰਦ ਸਨ ਜਿਹਨਾਂ ਨੇ ਪੀ ਸੀ ਏ ਮੈਂਬਰਾਂ ਨੁੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਸ੍ਰੀ ਰਾਜਿੰਦਰ ਗੁਪਤਾ ਨੂੰ ਪਾਸੇ ਕੀਤਾ ਜਾਵੇ ਜਦੋਂ ਕਿ ਉਹਨਾਂ ਦਾ ਅਕਸ ਵੀ ਸਾਫ ਸੀ ਤੇ ਉਹ ਸਮਾਜਿਕ ਮੁੱਦਿਆਂ ਲਈ ਡਟਦੇ ਵੀ ਸਨ। ਉਹਨਾਂ ਕਿਹਾ ਕਿ ਇਸੇ ਲਈ ਸ੍ਰੀ ਚਹਿਲ ਦੀ ਪੀ ਸੀ ਏ ਵਿਚ ਚੋਣ ਕੀਤੀ ਗਈ ਹਾਲਾਂਕਿ ਉਹ ਇਕ ਸਿਆਸੀ ਹਸਤੀ ਹਨ ਤੇ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਹੋਣ ਸਮੇਂ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਵੀ ਰਹੇ ਹਨ।
ਬੀ ਸੀ ਸੀ ਆਈ ਪ੍ਰਧਾਨ ਤੇ ਸਕੱਤਰ ਨੁੰ ਲਿਖੇ ਪੱਤਰ ਵਿਚ ਸਰਦਾਰ ਮਜੀਠੀਆ ਨੇ ਇਹ ਵੀ ਕਿਹਾ ਕਿ ਪਿਛਲੇਪੰਜ ਮਹੀਨਿਆਂ ਵਿਚ ਪੀ ਸੀ ਏ ਦੇ ਪ੍ਰਬੰਧਨ ਵਿਚ ਬਹੁਤ ਉਣਤਾਈਆਂ ਵੇਖਣ ਨੂੰ ਮਿਲੀਆਂ ਹਨ ਤੇ ਬੇਨਿਯਮੀਆਂ ਹੋਈਆਂ ਹਨ ਤੇ ਉਹਨਾਂ ਨੇ ਉਹਨਾਂ ਦਾ ਦਖਲ ਸਾਰੇ ਮਸਲੇ ਹੱਲ ਕਰਨ ਲਈ ਮੰਗਿਆ। ਉਹਨਾ ਕਿਹਾ ਕਿ ਪੀਸੀ ਏ ਦੇ ਪ੍ਰਧਾਨ ਨੇ ਵੋਟਿੰਗ ਅਧਿਕਾਰਾਂ ਵਾਲੇ 150 ਲਾਈਫ ਟਾਈਮ ਮੈਂਬਰ ਸ਼ਾਮਲ ਕਰ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਸਰਵ ਉਚ ਕੌਂਸਲ ਤੇ ਸੰਸਥਾ ਦੀ ਜਨਰਲ ਬਾਡੀ ਦੀ ਬੀ ਸੀ ਸੀ ਆਈ ਦੀ ਪ੍ਰਵਾਨਗੀ ਬੀ ਸੀ ਸੀ ਆਈ ਦੇ ਨਿਯਮਾਂ ਦੇ ਉਲਟ ਪ੍ਰਵਾਨਗੀ ਨਾ ਲੈ ਕੇ ਕੀਤਾ ਗਿਆ। ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਕਮੇਟੀ ਜਿਸਦਾ ਗਠਨ ਨਵੇਂ ਲਾਈਫ ਟਾਈਮ ਮੈਂਬਰਾਂ ਦੀ ਚੋਣ ਵਾਸਤੇ ਕੀਤਾ ਗਿਆ, ਵਿਚ ਪੰਜ ਵਿਚੋਂ ਚਾਰ ਮੈਂਬਰ ਸ੍ਰੀ ਚਹਿਲ ਦੇ ਪਸੰਦੀਦਾ ਸਨ ਜੋ ਆਪ ਵੀ ਲਾਈਫ ਟਾਈਮ ਮੈਂਬਰ ਨਹੀਂ ਸਨ। ਉਹਨਾਂ ਕਿਹਾ ਕਿ ਕ੍ਰਿਕਟਰ ਮਹਿਸੂਸ ਕਰਦੇ ਹਨ ਕਿ ਜੇਕਰ ਇਸ ਗੈਰਕਾਨੂੰਨੀ ਕਦਮ ਨੂੰ ਸਫਲ ਹੋਣ ਦਿੱਤਾ ਗਿਆ ਤਾਂ ਇਸ ਨਾਲ ਪੀ ਸੀ ਏ ਦਾ ਸਰੂਪ ਹੀ ਬਦਲ ਜਾਵੇਗਾ ਤੇ ਇਸ ਨਾਲ ਆਪ ਦੇ ਵਰਕਰਾਂ ਦੀ ਵੱਡੀ ਪੱਧਰ ’ਤੇ ਭਰਤੀਹੋਵੇਗੀ ਤੇ ਪੀ ਸੀ ਏ ਦਾ ਸਿਆਸੀਕਰਨ ਹੋ ਜਾਵੇਗਾ। ਉਹਨਾਂ ਕਿਹਾਕਿ ਇਸ ਤਰੀਕੇ ਪੀ ਸੀ ਏ ਸ੍ਰੀ ਚਹਿਲ ਦੀ ਨਿੱਜੀ ਜਾਗੀਰ ਬਣ ਜਾਵੇਗੀ।
ਸਾਬਕਾ ਮੰਤਰੀ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਹਰਭਜਲ ਸਿੰਘ ਜੋ ਪੀ ਸੀ ਏ ਦੇ ਮੁੱਖ ਸਲਾਹਕਾਰ ਸਨ, ਨੇ ਵੀ ਐਸੋਸੀਏਸ਼ਨ ਮੈਂਬਰਾਂ ਦੇ ਨਾਲ ਨਾਲ ਜ਼ਿਲ੍ਹਾ ਇਕਾਈਆਂ ਤੋਂ ਵਿਆਪਕ ਸ਼ਿਕਾਇਤਾਂ ਤੋਂ ਬਾਅਦ ਇਸ ਕਦਮ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿਸ੍ਰੀ ਹਰਭਜਨ ਸਿੰਘ ਨੇ ਤਾਂ ਪੀ ਸੀ ਏ ਪ੍ਰਧਾਨ ਦੇ ਖਿਲਾਫ ਵਿਅਕਤੀਗਤ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਇਹ ਦੋਸ਼ ਲਗਾਇਆ ਗਿਆ ਹੈ ਕਿ ਪੀ ਸੀ ਏ ਵੱਲੋਂ ਪੰਜਾਬ ਵਿਚ ਮੌਜੂਦਾ ਸਿਆਸੀ ਆਕਾਵਾਂ ਦੀ ਖੁਸ਼ਾਮਦੀ ਵਾਸਤੇ ਫੰਡ ਇਕੱਠੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੀ ਸੀ ਏ ਦੇ ਸਕੱਤਰ ਸ੍ਰੀ ਦਿਲਸ਼ੇਰ ਖੰਨਾ ਵੀ ਇਸ ਕਦਮ ਦਾ ਵਿਰੋਧ ਕੀਤਾ ਹੈ ਤੇ ਇਸ ਮਾਮਲੇ ਵਿਚ ਲੋਕਪਾਲ ਨੁੰ ਸ਼ਿਕਾਇਤ ਕੀਤੀ ਹੈ ਪਰ ਇਹਨਾਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ।
ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਪੀ ਸੀ ਏ ਸਟੇਡੀਅਮ ਵਿਚ ਹੋਏ ਭਾਰਤ ਤੇ ਆਸਟਰੇਲੀਆ ਦਰਮਿਆਨ ਮੈਚ ਵਿਚ ਵੀ ਕੁਪ੍ਰਬੰਧਨ ਭਾਰੂ ਰਿਹਾ। ਉਹਨਾਂ ਕਿਹਾ ਕਿ ਟਿਕਟਾਂ ਦੀ ਵਿਕਰੀ ਦੇ ਨਾਲ ਨਾਲ ਪਾਸਾਂ ਦੀ ਵੰਡ ਵਿਚ ਵੀ ਘੁਟਾਲਾ ਹੋਇਆ। ਉਹਨਾਂ ਕਿਹਾ ਕਿ ਪੀ ਆਈ ਪੀ ਪਾਸਾਂ ਦੀ ਵੀ ਦੁਰਵਰਤੋਂ ਕੀਤੀਗਈ। ਉਹਨਾਂ ਕਿਹਾ ਕਿ ਵੀ ਆਈ ਪੀ ਪਾਸਾਂ ਦੇ ਕੋਟੇ ਦੀ ਵੀ ਦੁਰਵਰਤੋਂ ਹੋਈ। ਉਹਨਾਂ ਕਿਹਾ ਕਿ ਇਸ ਘੁਟਾਲੇ ’ਤੇ ਇਸ ਕਰਕੇ ਪਰਦਾ ਪਾਇਆ ਗਿਆ ਕਿਉਂਕਿ ਸ੍ਰੀ ਚਹਿਲ ਨੇ ਆਪਣੇ ਇਕ ਚੇਲੇ ਨੂੰ ਪੀ ਸੀ ਏ ਦਾ ਆਡੀਟਰ ਲਗਾਇਆ ਹੋਇਆਹੈ।
ਸਰਦਾਰ ਮਜੀਠੀਆ ਨੇ ਬੀ ਸੀ ਸੀ ਆਈ ਨੂੰ ਅਪੀਲ ਕੀਤੀ ਕਿ ਉਹ ਪੀ ਸੀ ਏ ਨੂੰ ਨਵੇਂ ਮੈਂਬਰਾਂ ਦੀ ਭਰਤੀ ’ਤੇ ਤੁਰੰਤ ਰੋਕ ਲਾਉਣ ਦੀ ਹਦਾਹਿਤ ਕਰੇ। ਉਹਨਾਂ ਕਿਹਾ ਕਿ ਪੀਸੀ ਏ ਨੂੰ ਇਸਦੀਸਰਵਉਚ ਕੌਂਸਲ ਦੀ ਮੀਟਿੰਗ ਸੱਦਣ ਅਤੇ ਨਾਲੋ ਨਾਲ ਜਨਰਲ ਬੋਰਡ ਦੀ ਮੀਟਿੰਗ ਸੱਦ ਕੇ ਚਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਵਾਸਤੇ ਆਖਿਆ ਜਾਵੇ। ਉਹਨਾਂ ਕਿਹਾ ਕਿ ਪੀ ਸੀ ਏ ਦੇ ਖਾਤਿਆਂ ਤੇ ਖਰਚ ਦਾ ਵੀ ਹਿਸਾਬ ਜਨਰਲ ਬਾਡੀ ਦੀ ਸੰਤੁਸ਼ਟੀ ਮੁਤਾਬਕ ਇਕ ਨਿਰਪੱਖ ਆਡੀਟਰ ਕੋਲੋਂ ਕਰਵਾਉਣ ਦੀ ਹਦਾਇਤ ਕੀਤੀ ਜਾਵੇ ਕਿਉਂਕਿ ਮੁੱਲਾਂਪੁਰ ਵਿਚ ਇਸਦਾ ਨਵਾਂ ਸਟੇਡੀਅਮ ਵੀ ਬਣ ਰਿਹਾ ਹੈ।