ਚੰਡੀਗੜ•/31 ਮਾਰਚ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਆਪਣੀ ਨਿਰਧਾਰਿਤ ਪੰਦਰਵਾੜਾ ਮਿਲਣੀ ਤਹਿਤ 1 ਅਤੇ 2 ਅਪਰੈਲ ਨੂੰ ਪਾਰਟੀ ਦਫਤਰ ਵਿਚ ਲੋਕਾਂ ਨੂੰ ਨਹੀਂ ਮਿਲਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਪਾਰਟੀ ਬੁਲਾਰੇ ਨੇ ਦੱਸਿਆ ਕਿ ਸਰਦਾਰ ਬਾਦਲ ਨੇ ਅਗਲੇ 2 ਦਿਨਾਂ ਤੀਕ ਚੰਡੀਗੜ• ਆਉਣ ਵਿਚ ਆਪਣੀ ਅਸਮਰਥਾ ਜ਼ਾਹਿਰ ਕੀਤੀ ਹੈ, ਜਿਹਨਾਂ ਵਿਚੋਂ ਇੱਕ ਦਿਨ ਛੁੱਟੀ ਵਾਲਾ ਹੈ।