ਕਿਹਾ ਕਿ ਜੇਕਰ ਮਹਿਤਪੁਰ ਐਸਐਚਓ ਇੱਕ ਈਮਾਨਦਾਰ ਅਤੇ ਪ੍ਰਤੀਬੱਧ ਅਧਿਕਾਰੀ ਨਹੀਂ ਹਨ ਤਾਂ ਉਹਨਾਂ ਨੂੰ ਪ੍ਰਸੰਸਾ ਮੈਡਲ ਕਿਉਂ ਦਿੱਤਾ ਗਿਆ ਸੀ
ਸ਼ਾਹਕੋਟ/09 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਸ਼ਾਹਕੋਟ ਜ਼ਿਮਨੀ ਚੋਣ ਲਈ ਖੜ•ੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘਲਾਡੀ ਦੀ ਤੁਰੰਤ ਗਿਰਫ਼ਤਾਰੀ ਦੇ ਹੁਕਮ ਜਾਰੀ ਕਰਨ ਲਈ ਆਖਦਿਆਂ ਕਿਹਾ ਕਿ ਰਾਹੁਲ ਗਾਂਧੀ ਇਸ ਮੁੱਦੇ ਉੱਤੇ ਇਸ ਲਈ ਚੁੱਪ ਹਨ, ਕਿਉਂਕਿ ਉਹਨਾਂ ਨੇ ਲਾਡੀ ਨੂੰ ਪਾਰਟੀ ਦੀ ਟਿਕਟ ਨਾਦੱਸੇ ਜਾ ਸਕਣ ਵਾਲੇ ਕਾਰਣਾਂ ਕਰਕੇ ਦਿੱਤੀ ਹੈ।
ਇੱਥੇ ਜ਼ਿਮਨੀ ਚੋਣ ਵਾਸਤੇ ਨਾਇਬ ਸਿੰਘ ਕੋਹਾੜ ਦੇ ਪਾਰਟੀ ਉਮੀਦਵਾਰ ਵਜੋਂ ਕਾਗਜ਼ ਦਖ਼ਲ ਕਰਵਾਉਣ ਤੋਂ ਪਹਿਲਾਂ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿਸਾਫ ਹੈ ਕਿ ਲਾਡੀ ਨੂੰ ਪਾਰਟੀ ਦੀ ਟਿਕਟ ਦੇਣ ਵਾਸਤੇ ਪੈਸਿਆਂ ਦਾ ਲੈਣ ਦੇਣ ਹੋਇਆ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਕਾਂਗਰਸ ਹਾਈ ਕਮਾਂਡ ਅਤੇ ਰਾਹੁਲ ਗਾਂਧੀ ਵੱਲੋਂ ਧਾਰੀ ਚੁੱਪੀ ਦੀਹੋਰ ਕੋਈ ਵਜ•ਾ ਨਹੀਂ ਹੋ ਸਕਦੀ । ਉਹਨਾਂ ਕਿਹਾ ਕਿ ਇਸ ਨਾਲ ਉਹ ਪ੍ਰਕਾਸ਼-ਮੰਡਲ ਵੀ ਤਾਰ ਤਾਰ ਹੋ ਗਿਆ ਹੈ, ਜਿਹੜਾ ਰਾਹੁਲ ਗਾਂਧੀ ਨੇ ਇਹ ਕਹਿੰਦਿਆਂ ਆਪੇ ਦੁਆਲੇ ਉਸਾਰਿਆ ਸੀਕਿ ਉਹਨਾਂ ਨੇ ਬੈਲੇਰੀ ਵਿਚ ਰੈਡੀ ਭਰਾਵਾਂ ਨੂੰ ਉਹਨਾਂ ਦੇ ਮਾਈਨਿੰਗ ਮਾਫੀਆ ਨਾਲ ਸੰਬੰਧ ਹੋਣ ਕਰਕੇ ਟਿਕਟ ਨਹੀਂ ਸੀ ਦਿੱਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕਾਂਗਰਸੀ ਉਮੀਦਵਾਰ ਖ਼ਿਲਾਫ ਪਰਚਾ ਦਰਜ ਕਰਨ ਵਾਲੇ ਐਸਐਚਓ ਪਰਮਿੰਦਰ ਸਿੰਘ ਬਾਜਵਾ ਨੂੰ ਢੁੱਕਵੀਂਸੁਰੱਖਿਆ ਪ੍ਰਦਾਨ ਕੀਤੀ ਜਾਵੇ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਕੀ ਪਰਮਿੰਦਰ ਬਾਜਵਾ ਇਸ ਸਾਲ ਜਨਵਰੀ ਤਕ ਇੱਕ ਬੇਹੱਦ ਇਮਾਨਦਾਰਅਤੇ ਪ੍ਰਤੀਬੱਧ ਪੁਲਿਸ ਅਧਿਕਾਰੀ ਰਿਹਾ ਸੀ, ਕਿਉਂਕਿ ਉਸ ਸਮੇ ਉਸ ਨੂੰ ਡੀਜੀਪੀ ਦਾ ਪ੍ਰਸੰਸਾ ਮੈਡਲ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਜਿਸ ਪੁਲਿਸ ਅਧਿਕਾਰੀ ਨੂੰ ਕੁੱਝ ਮਹੀਨੇ ਪਹਿਲਾਂਪੰਜਾਬ ਪੁਲਿਸ ਵਿਚ ਨੌਕਰੀ ਦੌਰਾਨ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਇਨਾਮ ਦਿਤਾ ਜਾ ਚੁੱਕਿਆ ਹੈ, ਉਸ ਨੂੰ ਹੁਣ ਕਾਂਗਰਸੀ ਉਮੀਦਵਾਰ ਵਿਰੁੱਧ ਪਰਚਾ ਦਰਜ ਕਰਨ ਲਈ ਮਾਨਸਿਕ ਤੌਰਤੇ ਬੀਮਾਰ ਕਿਵੇਂ ਕਰਾਰ ਦਿੱਤਾ ਜਾ ਸਕਦਾ ਹੈ?
ਸਰਦਾਰ ਬਾਦਲ ਨੇ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਗੁਰੂਆਂ ਨਾਲ ਸੰਬੰਧਿਤ 23 ਚੈਪਟਰਾਂ ਉੱਤੇ ਲੀਕ ਮਾਰ ਕੇ ਕਾਂਗਰਸ ਦੀ ਸਿੱਖ ਭਾਈਚਾਰੇ ਦੇ ਇਤਿਹਾਸ ਨੂੰ ਖ਼ਤਮਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਮੀਡੀਆ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹੰਕਾਰੀ ਮਹਾਰਾਜੇ ਨੂੰ ਆਖਿਰ ਲੋਕਾਂ ਦੇ ਰੋਹ ਅੱਗੇ ਝੁਕਣਾ ਪਿਆ ਅਤੇ ਇਸਸਮੁੱਚੇ ਮੁੱਦੇ ਦੀ ਨਜ਼ਰਸਾਨੀ ਕਰਨ ਲਈ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾਉਣੀ ਪਈ।
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰ•ਾਂ ਸਟਿੰਗ ਵੀਡੀਓ ਵਿਚ ਨਜ਼ਰ ਆਇਆ ਹੈ ਕਿ ਹਰਦੇਵ ਲਾਡੀ ਵਰਗਾ ਲੋਕਾਂ ਤੋਂਸ਼ਰੇਆਮ ਪੈਸੇ ਉਗਰਾਹੁਣ ਵਾਲਾ ਵਿਅਕਤੀ ਕੱਲ• ਨੂੰ ਪਿੰਡ ਦੇ ਸਰਪੰਚਾਂ ਨੂੰ ਵੀ ਡਰਾ ਕੇ ਪੈਸੇ ਦੇਣ ਲਈ ਕਹਿ ਸਕਦਾ ਹੈ। ਉਹਨਾਂ ਕਿਹਾ ਕਿ ਮਾਈਨਿੰਗ ਦੇ ਮੁੱਦੇ ਉੱਤੇ ਕਾਂਗਰਸ ਦੋਗਲੀ ਬੋਲੀਬੋਲ