ਸਿੱਖੀ ਦੇ ਭੇਸ ਵਿਚ ਲੁਕੇ ਪਿੱਠੂਆਂ ਨੇ ਕਾਂਗਰਸ ਦੇ ਇਸ਼ਾਰੇ 'ਤੇ ਹਿੰਸਾ ਕੀਤੀ
ਚੰਡੀਗੜ•/20 ਸਤੰਬਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ ਹੋਈਆਂ ਜ਼ਿਲ•ਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਨੂੰ 'ਦਿਨ-ਦਿਹਾੜੇ ਬੇਰਹਿਮੀ ਨਾਲ ਜਮਹੂਰੀਅਤ ਦਾ ਕਤਲ' ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕੱਲ• ਹੋਈਆਂ ਗੁੰਡਾਗਰਦੀ ਅਤੇ ਅਰਾਜਕਤਾ ਦੀਆਂ ਘਟਨਾਵਾਂ ਮਗਰੋਂ ਉਹਨਾਂ ਲੋਕਾਂ ਦੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਹਨ, ਜਿਹੜੇ ਸੋਚਦੇ ਸਨ ਕਿ ਮੇਰੇ ਵੱਲੋਂ ਪੰਜਾਬ ਵਿਚ ਹਿੰਸਾ ਅਤੇ ਖਾਨਾਜੰਗੀ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਦਿੱਤੀਆਂ ਚਿਤਾਨਵੀਆਂ ਮਹਿਜ਼ ਇੱਕ 'ਛਲਾਵਾ' ਸਨ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ 19 ਸਤੰਬਰ 2018 ਨੂੰ ਲੋਕਤੰਤਰ ਲਈ ਸਭ ਤੋਂ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਦੋਂ ਕਾਂਗਰਸ ਨੇ ਪੰਜਾਬ ਨੂੰ ਮਾੜੇ ਸਮਿਆਂ ਵਾਲਾ ਬਿਹਾਰ ਬਣਾ ਦਿੱਤਾ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਅਫਸੋਸਨਾਕ ਗੱਲ ਹੈ ਕਿ ਰਾਜ ਚੋਣ ਕਮਿਸ਼ਨ ਨੇ ਕੱਲ• ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨੂੰ ਪੂਰੀ ਤਰ•ਾਂ ਤਿਆਗ ਦਿੱਤਾ ਸੀ। ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸਰਕਾਰੀ ਮਸ਼ੀਨਰੀ ਅਤੇ ਚੋਣ ਕਮਿਸ਼ਨ ਨੇ ਕਾਂਗਰਸ ਪਾਰਟੀ ਦੇ ਏਜੰਟਾਂ ਵਜੋਂ ਕੰਮ ਕੀਤਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਨਾ ਸਿਰਫ ਫਰੀਦਕੋਟ ਅਤੇ ਅਬੋਹਰ ਵਿਖੇ ਅਕਾਲੀ-ਭਾਜਪਾ ਦੀਆਂ ਰੈਲੀਆਂ ਨੂੰ ਪੰਜਾਬੀਆਂ ਵੱਲੋਂ ਦਿੱਤੇ ਵੱਡੇ ਅਤੇ ਬੇਮਿਸਾਲ ਹੁੰਗਾਰਿਆਂ, ਸਗੋਂ ਅਕਾਲੀ ਦਲ ਦੇ ਪੰਜਾਬੀ ਅਤੇ ਪੰਥਕ ਕਿਰਦਾਰ ਨੇ ਕਾਂਗਰਸ ਅਤੇ ਇਸ ਦੇ ਪਿੱਠੂਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਸਨ। ਉਹਨਾਂ ਕਿਹਾ ਕਿ ਪੰਥਕ ਮੁਖੋਟਿਆਂ ਪਿੱਛੇ ਲੁਕੇ ਇਹਨਾਂ ਪਿੱਠੂਆਂ ਲਈ ਕੱਲ• ਕਾਂਗਰਸ ਸਰਕਾਰ ਕੋਲੋਂ ਲਈਆਂ ਸਾਰੀਆਂ ਤਰਫਦਾਰੀਆਂ ਦਾ ਮੁੱਲ ਮੋੜਣ ਦਾ ਦਿਨ ਸੀ। ਉਹਨਾਂ ਨੇ ਕਾਂਗਰਸ ਦੇ ਇਸ਼ਾਰੇ ਉੱਤੇ ਰੱਜ ਕੇ ਚੋਣ ਹਿੰਸਾ ਕੀਤੀ, ਕਿਉਂਕਿ ਕਾਂਗਰਸ ਆਪਣੇ ਸਿੱਖ-ਵਿਰੋਧੀ ਏਜੰਡੇ ਦੀ ਪੂਰਤੀ ਲਈ ਇਹਨਾਂ ਨੂੰ ਸਿਆਸੀ ਸ਼ਹਿ ਦੇ ਰਹੀ ਹੈ। ਉਹਨਾਂ ਕਿਹਾ ਕਿ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਖਤਰਨਾਕ ਇਹਨਾਂ ਤਾਕਤਾਂ ਦੀ ਕਾਂਗਰਸ ਸਿਆਸੀ ਪੁਸ਼ਤਪਨਾਹੀ ਕਰ ਰਹੀ ਹੈ। ਜਿਸ ਤਰ•ਾਂ 80ਵਿਆਂ ਵਿਚ ਹੋਇਆ ਸੀ, ਇਹ ਨਾਪਾਕ ਗਠਜੋੜ ਪੰਜਾਬ ਨੂੰ ਹਿੰਸਾ ਦੇ ਜਬਾੜਿਆਂ ਵੱਲ ਧੱਕ ਰਿਹਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਹਨਾਂ ਤਾਕਤਾਂ ਦਾ ਮੁੱਖ ਨਿਸ਼ਾਨਾ ਇਸ ਲਈ ਹੈ , ਕਿਉਂਕਿ ਸਾਡੀ ਪਾਰਟੀ ਹਮੇਸ਼ਾਂ ਹੀ ਸਿੱਖਾਂ ਅਤੇ ਪੰਜਾਬ ਦੇ ਹਿੱਤਾਂ ਦੀ ਸ਼ਾਂਤਮਈ ਅਤੇ ਲੋਕਤੰਤਰੀ ਤਰੀਕੇ ਨਾਲ ਰਾਖੀ ਕੀਤੀ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਅਤੇ ਜਮਹੂਰੀਅਤ ਦਾਅ ਉੱਤੇ ਲੱਗੀ ਹੈ। ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਕਰਕੇ ਕਾਂਗਰਸ ਲੋਕਾਂ ਦੇ ਮਨਾਂ ਤੋਂ ਉੱਤਰ ਚੁੱਕੀ ਹੈ। ਕਾਂਗਰਸ ਹੁਣ ਪੰਜਾਬੀਆਂ 'ਚ ਵੰਡੀਆਂ ਪਾਉਣ ਦਾ ਆਪਣਾ ਪੁਰਾਣਾ ਪੱਤਾ ਇਸਤੇਮਾਲ ਕਰ ਰਹੀ ਹੈ ਅਤੇ ਸਿੱਖਾਂ ਅੰਦਰ ਭਰਾ-ਮਾਰੂ ਜੰਗ ਸ਼ੁਰੂ ਕਰਵਾਉਣ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਉਹਨਾਂ ਕਿਹਾ ਕਿ ਪਰ ਅਕਾਲੀ ਦਲ ਇਸ ਨਾਪਾਕ ਗਠਜੋੜ ਅਤੇ ਇਸ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਅਤੇ ਪੰਜਾਬ ਤੇ ਸਿੱਖਾਂ ਨੂੰ ਇਹਨਾਂ ਦੀਆਂ ਮਾੜੀਆਂ ਚਾਲਾਂ ਤੋਂ ਬਚਾਉਣ ਲਈ ਦ੍ਰਿੜ ਹੈ।