ਕਿਹਾ ਕਿ ਨੱਡਾ ਨੇ ਵੀ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਖ਼ਲ ਦੇਣ ਲਈ ਕਿਹਾ ਹੈ, ਜੇ ਫਿਰ ਵੀ ਕੁੱਝ ਨਾ ਹੋਇਆ ਤਾਂ ਉਹ ਇਹ ਮਾਮਲਾ ਲੋਕਾਂ ਦੀ ਕਚਿਹਰੀ ਵਿਚ ਲੈਕੇ ਜਾਣਗੇ
ਚੰਡੀਗੜ•/04 ਅਗਸਤ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਸੌੜੀ ਸਿਆਸਤ ਕਰਕੇ 925 ਕਰੋੜ ਰੁਪਏ ਦੀ ਲਾਗਤ ਵਾਲੇਬਠਿੰਡਾ ਦੇ ਏਮਜ਼ ਪ੍ਰਾਜੈਕਟ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਅਤੇ ਕੰਮ ਵਾਲੀ ਜਗ•ਾ ਨੂੰ ਰੁਕਾਵਟ ਰਹਿਤ ਬਣਾਉਣ ਵਿਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਸ ਸਾਲ ਜੂਨ ਵਿਚ ਬਠਿੰਡਾ ਦੇ ਏਮਜ਼ ਪ੍ਰਾਜੈਕਟ ਦੀ ਉਸਾਰੀ ਦਾ ਕੰਮਸ਼ੁਰੂ ਕਰਨ ਅਤੇ ਫਰਵਰੀ 2019 ਵਿਚ ਇੱਥੇ ਡਾਇਗਨੌਸਟਿਕਸ ਲਈ ਓਪੀਡੀ ਦੀ ਸੇਵਾ ਸ਼ੁਰੂ ਕਰਨ ਦੇ ਐਲਾਨ ਪਿੱਛੋਂ ਕਾਂਗਰਸ ਸਰਕਾਰ ਬੁਰੀ ਤਰ•ਾਂ ਸਹਿਮ ਗਈ ਹੈ। ਉਹਨਾਂ ਕਿਹਾ ਕਿ ਇਸ ਤਰ•ਾਂਜਾਪਦਾ ਹੈ ਕਿ ਇਸ ਖੇਤਰ ਦੇ ਲੋਕਾਂ ਲਈ ਮੈਡੀਕਲ ਸੇਵਾਵਾਂ ਦੀ ਸ਼ੁਰੂਆਤ ਹੋਣਾ ਕਾਂਗਰਸ ਸਰਕਾਰ ਨੂੰ ਬਿਲਕੁੱਲ ਪਸੰਦ ਨਹੀਂ ਹੈ, ਜੋ ਕਿ ਇਹ ਮਹਿਸੂਸ ਕਰਦੀ ਹੈ ਕਿ ਇਸ ਪ੍ਰਾਜੈਕਟ ਦਾ ਅਕਾਲੀ-ਭਾਜਪਾਗਠਜੋੜ ਨੂੰ ਸਿਆਸੀ ਲਾਭ ਮਿਲੇਗਾ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਲੋਕ-ਵਿਰੋਧੀ ਸੋਚ ਕਰਕੇ ਮਾਲਵਾ ਖੇਤਰ ਦੇ ਲੋਕਾਂ ਨੂੰ ਬੇਹੱਦ ਲੋੜੀਂਦੀ ਕੈਂਸਰ ਦੇ ਇਲਾਜ ਦੀਸਹੂਲਤ ਸਮੇਤ ਉੱਚ ਕਿਸਮ ਦੀਆਂ ਸਿਹਤ ਸੇਵਾਵਾਂ ਵਾਂਝੇ ਹੋਣਾ ਪੈ ਰਿਹਾ ਹੈ।
ਹਲਕਾ ਬਠਿੰਡਾ ਦੀ ਸਾਂਸਦ ਨੇ ਕਿਹਾ ਕਿ ਉਹਨਾਂ ਵੱਲੋਂ 177 ਏਕੜ ਥਾਂ ਉੱਤੇ ਏਮਜ਼ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਵਾਸਤੇ ਲੋੜੀਂਦੇ ਪ੍ਰਸਾਸ਼ਨਕੀ ਕਾਰਜਾਂ ਅਤੇ ਪ੍ਰਵਾਨਗੀਆਂ ਬਾਰੇ ਵਾਰ ਵਾਰ ਚਿੱਠੀਆਂ ਲਿਖੇਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਇਸ ਕੰਮ ਨੂੰ ਪੂਰਾ ਕਰਨ ਵਿਚ ਜਾਣ ਬੁੱਝ ਕੇ ਦਿਖਾਈ ਜਾ ਰਹੀ ਢਿੱਲ ਦੀ ਹੋਰ ਕੋਈ ਵਜ•ਾ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਹੁਣ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਵੀ ਦੂਜੀ ਵਾਰ ਕੱਲ• ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਏਮਜ਼ ਪ੍ਰਾਜੈਕਟ ਉੱਤੇ ਕੰਮ ਸ਼ੁਰੂ ਕਰਵਾਉਣ ਵਾਸਤੇ ਨਿੱਜੀ ਤੌਰ ਤੇ ਦਖ਼ਲ ਦੇਣ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਨੇ ਕੱਲ• ਲਿਖੀ ਚਿੱਠੀ ਵਿਚ ਇਸ ਗੱਲ ਦਾ ਖੁਲਾਸਾ ਕੀਤਾ