ਚੰਡੀਗੜ•/19 ਜੁਲਾਈ: ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ 'ਫੇਲ• ਨਾ ਕਰਨ ਦੀ ਨੀਤੀ“ (ਨੋ ਡਿਟੈਂਸ਼ਨ ਪਾਲਿਸੀ) ਨੂੰ ਰੱਦ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਸਕੂਲਾਂ ਦੇ ਅਕਾਦਮਿਕ ਵਾਤਾਵਰਣ ਵਿਚ ਵੱਡਾ ਸੁਧਾਰ ਆਵੇਗਾ ਅਤੇ ਸਕੂਲ ਸਿਸਟਮ ਵਧੇਰੇ ਮਜ਼ਬੂਤ ਹੋਵੇਗਾ।
ਅੱਜ ਲੋਕ ਸਭਾ ਵਿਚ ਇੱਕ ਸੋਧ ਰਾਹੀਂ 'ਫੇਲ• ਨਾ ਕਰਨ ਦੀ ਨੀਤੀ' ਨੂੰ ਹਟਾਏ ਜਾਣ ਦਾ ਸਵਾਗਤ ਕਰਦਿਆਂ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਇਹ ਫੈਸਲਾ ਉਹਨਾਂ ਲਈ ਖਾਸ ਤੌਰ ਤੇ ਤਸੱਲੀ ਭਰਿਆ ਹੈ, ਕਿਉਂਕਿ ਉਹਨਾਂ ਨੇ ਸਿੱਖਿਆ ਦੇ ਕੇਂਦਰੀ ਸਲਾਹਕਾਰੀ ਬੋਰਡ ਦੀ ਸਬ ਕਮੇਟੀ ਦੇ ਚੇਅਰਮੈਨ ਵਜੋਂ ਸਾਰੀਆਂ ਕਲਾਸਾਂ ਲਈ ਰੈਗੂਲਰ ਪ੍ਰੀਖਿਆਵਾਂ ਲਏ ਜਾਣ ਦਾ ਸੁਝਾਅ ਦਿੱਤਾ ਸੀ। ਉਹਨਾਂ ਕਿਹਾ ਕਿ ਸਾਡੀ ਕਮੇਟੀ ਨੇ ਨੋਟ ਕੀਤਾ ਸੀ ਕਿ ਸਿੱਖਿਆ ਦੇ ਅਧਿਕਾਰ ਐਕਟ 2009 ਤਹਿਤ ਲਾਗੂ ਕੀਤੀ ਗਈ 'ਫੇਲ• ਨਾ ਕਰਨ ਦੀ ਨੀਤੀ' ਆਸ ਤੋਂ ਉਲਟ ਨਤੀਜੇ ਦੇਣ ਵਾਲੀ ਸਾਬਿਤ ਹੋ ਰਹੀ ਸੀ। ਇਸ ਨੀਤੀ ਨੇ ਅਧਿਆਪਨ ਅਤੇ ਪੜ•ਾਈ ਦੋਵਾਂ ਦੀ ਹੀ ਅਕਾਦਮਿਕ ਕੁਸ਼ਲਤਾ ਨੂੰ ਖੋਰਾ ਲਾਇਆ ਸੀ।
ਸਾਬਕਾ ਮੰਤਰੀ ਨੇ ਕੇਂਦਰੀ ਮਨੁੱਖ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੇੜਕਰ ਦਾ ਇਸ ਸੰਬੰਧੀ ਸੰਸਦ ਵਿਚ ਸੋਧ ਮਤਾ ਪੇਸ਼ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੋਧ ਦੇ ਪਾਸ ਹੋਣ ਨਾਲ ਸਿੱਖਿਆ ਦੇ ਅਧਿਕਾਰ ਐਕਟ ਦੀ ਇਕ ਵੱਡੀ ਖਾਮੀ ਦਰੁਸਤ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਸਾਰੇ ਸੂਬੇ ਸਾਰੀਆਂ ਕਲਾਸਾਂ ਦੀਆਂ ਰੈਗੂਲਰ ਪ੍ਰੀਖਿਆਵਾਂ ਲੈਣ ਲਈ ਆਜ਼ਾਦ ਹਨ ਅਤੇ ਜਿਹੜੇ ਵਿਦਿਆਰਥੀ ਵਧੀਆ ਕਾਰਗੁਜ਼ਾਰੀ ਨਹੀਂ ਵਿਖਾਉਂਦੇ, ਉਹਨਾਂ ਨੂੰ ਪ੍ਰੀਖਿਆਵਾਂ ਪਾਸ ਕਰਨ ਦੇ ਢੁੱਕਵੇਂ ਮੌਕੇ ਦੇਣ ਮਗਰੋਂ ਫੇਲ• ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਅਧਿਆਪਕਾਂ ਦੀ ਜੁਆਬਦੇਹੀ ਵਧੇਗੀ ਅਤੇ ਉਹ ਬੱਚਿਆਂ ਨੂੰ ਦਸਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਤਿਆਰ ਕਰਨਗੇ, ਜਿਸ ਨਾਲ ਅਕਾਦਮਿਕ ਉੱਤਮਤਾ ਨੂੰ ਹੁਲਾਰਾ ਮਿਲੇਗਾ।