ਚੋਣ ਕਮਿਸ਼ਨ ਨੂੰ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਫੋਨ ਟੇਪ ਕਰਵਾਉਣ ਦੀ ਗੈਰਕਾਨੂੰਨੀ ਕਾਰਵਾਈ ਦਾ ਨੋਟਿਸ ਲਿਆ ਜਾਵੇ
ਚੰਡੀਗੜ•/07 ਮਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਸ਼ਾਹਕੋਟ ਵਿਧਾਨ ਸਭਾ ਹਲਕੇ ਦੀਜ਼ਿਮਨੀ ਚੋਣ ਦੇ ਐਲਾਨ ਤੋਂ ਲੈ ਕੇ ਮਹਿਤਪੁਰ ਦੇ ਐਸਐਚਓ ਵੱਲੋਂ ਕੀਤੀਆਂ ਅਤੇ ਸੁਣੀਆਂ ਸਾਰੀਆਂ ਕਾਲਾਂ ਦੇ ਵੇਰਵੇ ਨੂੰ ਜਨਤਕ ਕਰਨ। ਉਹਨਾਂ ਕਿਹਾ ਕਿ ਜੇਕਰ ਉਹ ਆਪਣੇ ਸਿਆਸੀ ਵਿਰੋਧੀਆਂ, ਸਰਕਾਰੀ ਅਧਿਕਾਰੀਆਂਅਤੇ ਆਮ ਨਾਗਰਿਕਾਂ ਦੇ ਫੋਨ ਟੇਪ ਕਰਨ ਵਰਗੀ ਘਟੀਆ ਹਰਕਤ ਉੱਤੇ ਉਤਰ ਰਹੇ ਹਨ ਤਾਂ ਮੁੱਖ ਮੰਤਰੀ ਨੂੰ ਉਹਨਾਂ ਫੋਨ ਕਾਲਾਂ ਦਾ ਵੇਰਵਾ ਵੀ ਜਨਤਕ ਕਰਨਾ ਚਾਹੀਦਾ ਹੈ, ਜਿਹੜੀਆਂ ਰੇਤ ਮਾਈਨਿੰਗ ਦੇ ਸਰਗਨਿਆਂਵੱਲੋਂ ਐਸਐਚਓ ਨੂੰ ਧਮਕਾਉਣ ਲਈ ਕੀਤੀਆਂ ਗਈਆਂ ਸਨ।
ਅਕਾਲੀ ਦਲ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਆਖਿਆ ਹੈ ਕਿ ਉਹ ਸਰਕਾਰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੀਆਂ ਫੋਨ ਕਾਲਾਂ ਟੇਪ ਕੀਤੇ ਜਾਣ ਦੇ ਮਾਮਲੇ ਦਾ ਨੋਟਿਸ ਲਵੇ। ਡਾਕਟਰ ਚੀਮਾ ਨੇ ਕਿਹਾ ਕਿ ਚੋਣ ਅਮਲ ਦੇਚੱਲਦਿਆਂ ਅਜਿਹਾ ਕਰਨਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਤੁੱਲ ਹੈ। ਚੋਣ ਕਮਿਸ਼ਨ ਨੂੰ ਇਸ ਨੂੰ ਰੋਕਣ ਵਾਸਤੇ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਡਿਊਟੀ ਨਿਰਪੱਖ ਢੰਗ ਨਾਲ ਨਿਭਾਉਣ ਤੋਂ ਰੋਕ ਅਤੇ ਧਮਕਾ ਰਹੇ ਹਨ। ਉਹਨਾਂ ਨੇ ਸ਼ਰੇਆਮ ਸਾਰੇ ਸਿਵਲ ਅਧਿਕਾਰੀਆਂ ਅਤੇ ਸਮੁੱਚੀ ਪੁਲਿਸਫੋਰਸ ਨੂੰ ਖਬਰਦਾਰ ਕੀਤਾ ਹੈ ਕਿ ਜੇਕਰ ਕੋਈ ਵੀ ਅਧਿਕਾਰੀ ਆਪਣੀ ਡਿਊਟੀ ਨਿਭਾਉਂਦਿਆਂ ਲੋਕਾਂ ਦੇ ਨੁੰਮਾਇਦਿਆਂ ਨਾਲ ਰਾਬਤਾ ਬਣਾਉਂਦਾ ਵੇਖ ਲਿਆ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸ ਤਰ•ਾਂ ਮੁੱਖ ਮੰਤਰੀਨੇ ਅਧਿਕਾਰੀਆਂ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਵਿਰੋਧੀ ਪਾਰਟੀਆਂ ਦੇ ਨੁੰਮਾਇਦਿਆਂ ਤੋਂ ਪੂਰੀ ਤਰ•ਾਂ ਰਾਬਤਾ ਤੋੜ ਲੈਣ। ਹੁਣ ਸਰਕਾਰ ਖਿਲਾਫ ਆਪਣੀਆਂ ਸ਼ਿਕਾਇਤਾਂ ਦੂਰ ਕਰਵਾਉਣ ਲਈ ਲੋਕ ਕਿਸ ਕੋਲ ਜਾ ਸਕਦੇਹਨ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਝੂਠ ਬੋਲ ਰਹੇ ਹਨ ਕਿ ਮੈਂ ਐਸਐਚਓ ਨੂੰ ਫੋਨ ਕੀਤਾ ਸੀ। ਤੱਥ ਇਹ ਹੈ ਕਿ ਐਸਐਚਓ ਨੇ ਮੈਨੂੰ ਕਈ ਵਾਰ ਫੋਨ ਕੀਤਾ ਸੀ। ਉਹ ਬਹੁਤ ਹੀਪਰੇਸ਼ਾਨ ਸੀ।ਉਸ ਨੇ ਕਿਹਾ ਸੀ ਕਿ ਉਸ ਨੂੰ ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਗੈਰਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਕਰਨ ਲਈ ਵੱਡੇ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਜਾਰਹੀਆਂ ਸਨ। ਐਸਐਚਓ ਇੰਨਾ ਜ਼ਿਆਦਾ ਪਰੇਸ਼ਾਨ ਅਤੇ ਤਣਾਅ ਹੇਠ ਹੈ ਕਿ ਉਸ ਨੇ ਮੈਨੂੰ ਅੱਜ ਵੀ ਫੋਨ ਕੀਤਾ ਸੀ। ਇਸ ਤਰ•ਾਂ ਜਾਪਦਾ ਹੈ ਕਿ ਸੁਬਾਈ ਏੇਜੰਸੀਆਂ ਨੇ ਐਸਐਚਓ ਦੀ ਅੱਜ ਦੀ ਕਾਲ ਬਾਰੇ ਮੁੱਖ ਮੰਤਰੀ ਨੂੰਜਾਣਕਾਰੀ ਨਹੀਂ ਦਿੱਤੀ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਇੱਕ ਸਰਕਾਰੀ ਅਧਿਕਾਰੀ ਵੱਲੋਂ ਲੋਕਾਂ ਦੇ ਨੁੰਮਾਇਦੇ ਨਾਲ ਗੱਲ ਕਰਨਾ ਕਿਸ ਪੱਖੋਂ ਗੈਰਕਾਨੂੰਨੀ ਹੈ?
ਡਾਕਟਰ ਚੀਮਾ ਨੇ ਸਰਕਾਰ ਵੱਲੋਂ ਵਿਰੋਧੀ ਆਗੂਆਂ ਅਤੇ ਆਪਣੇ ਅਧਿਕਾਰੀਆਂ ਦੇ ਚੋਰੀ ਛਿਪੇ ਫੋਨ ਟੇਪ ਕੀਤੇ ਜਾਣ ਦੀ ਕਾਰਵਾਈ ਉੱਤੇ ਵੀ ਸੁਆਲ ਉਠਾਇਆ। ਉਹਨਾਂ ਕਿਹਾ ਕਿ ਇਹ ਇੱਕ ਰਾਸ਼ਟਰੀ ਮੁੱਦਾ ਹੈ, ਕਿਉਂਕਿ ਇਹਭਾਰਤ ਦੇ ਸੰਵਿਧਾਨ ਵੱਲੋਂ ਸਾਰੇ ਨਾਗਰਿਕਾਂ ਨੂੰ ਦਿੱਤੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ ।