ਲੋਕਾਂ ਨੁੰ ਅਪੀਲ ਕੀਤੀ ਕਿ ਸਿੱਧੂ ਜੋੜੇ ਜਿਸਨੇ ਪਿਛਲੇ 18 ਸਾਲਾਂ ਵਿਚ ਹਲਕੇ ਲਈ ਕੁਝ ਨਹੀਂ ਕੀਤਾ, ਤੋਂ ਖਹਿੜਾ ਛੁਡਾਉਣ ਲਈ ਸੁਨਿਹਰੀ ਮੌਕੇ ਦਾ ਲਾਭ ਉਠਾਉਣ
ਵਿਕਾਸ ਏਜੰਡਾ ਕੀਤਾ ਸਾਂਝਾ, ਕਿਹਾ ਕਿ ਉਹ ਹਲਕੇ ਵਿਚ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕਰਨਗੇ ਤੇ ਸਾਰੀਆਂ ਮੁਸ਼ਕਿਲਾਂ ਹੱਲ ਕਰਨਗੇ
ਅੰਮ੍ਰਿਤਸਰ, 18 ਫਰਵਰੀ : ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਵਿਚ ਬਦਲਾਅ, ਵਿਕਾਸ ਤੇ ਆਸ ਲਈ ਵੋਟਾਂ ਦੇਣ ਅਤੇ ਲੋਕ ਵਿਰੋਧੀ, ਵਿਕਾਸ ਵਿਰੋਧੀ, ਜਾਤੀ ਆਧਾਰਿਤ ਫਿਰਕੂ ਸੋਚ ਰੱਖਣ ਵਾਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਜਿਸਨੇ 18 ਸਾਲਾਂ ਵਿਚ ਹਲਕੇ ਲਈ ਕੱਖ ਨਹੀਂ ਕੀਤਾ, ਤੋਂ ਖਹਿੜਾ ਛੁਡਾਉਣ ਦੇ ਸੁਨਹਿਰੀ ਮੌਕੇ ਦਾ ਲਾਭ ਲੈਣ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੌਜੂਦਾ ਚੋਣ ਜੰਗ ਅੰਮ੍ਰਿਤਸਰ ਹਲਕੇ ਦੇ ਲੋਕਾਂ ਦਾ ਮਾਣ ਸਨਮਾਨ ਤੇ ਸਤਿਕਾਰ ਦੀ ਲਡਾਈ ਹੈ। ਇਹ ਹਲਕੇ ਦੇ ਵਿਕਾਸ ਦੀ ਲੜਾਈ ਹੈ। ਉਹਨਾਂ ਕਿਹਾ ਕਿ ਸਾਨੁੰ ਜਾਤੀ ਆਧਾਰਿਤ ਸੋਚ ਤੇ ਫਿਰਕੂ ਲੀਹਾਂ ਤੋਂ ਉਪਰ ਉਠਕੇ ਸੁਨਹਿਰੀ ਮੋੇਕ ਦਾ ਲਾਭ ਲੈਂਦਿਆਂ ਹਲਕੇ ਦੀ ਕਿਸਮਤ ਬਦਲਣ ਵਾਸਤੇ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ।
ਅਕਾਲੀ ਆਗੂ ਨੇ ਹਲਕੇ ਲਈ ਆਪਣੇ ਏਜੰਡਾ ਸਪਸ਼ਟ ਦੱਸਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ਠੋਸ ਤਬਦੀਲੀ ਲਿਆਉਣਗੇ ਨਾ ਕਿ ਨਵਜੋਤ ਸਿੱਧੂ ਵਾਂਗੂਕਰਨਗੇ ਜੋ ਪੰਜਾਬ ਮਾਡਲ ਦੀਆਂ ਗੱਲਾਂ ਮਾਰਦਾ ਹੈ ਪਰ ਆਪਣੇ ਹਲਕੇ ਲਈ ਕੱਖ ਨਹੀਂ ਕੀਤਾ ਤੇ ਇਹ ਸੂਬੇ ਦਾ ਸਭ ਤੋਂ ਅਣਗੌਲਿਆ ਤੇ ਪਛੜਿਆ ਹਲਕਾ ਬਣਿਆ ਹੋਇਆ ਹੈ। ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਦੀ ਫੋਕਲ ਪੁਆਇੰਟ ਮਜ਼ਦੂਰ ਭਾਈਚਾਰੇ ਤੇ ਪ੍ਰਵਾਸੀ ਮਜ਼ਦੂਰ ਸੰਗਠਨਾਂ ਨੇ ਹਮਾਇਤ ਕਰਨ ਦਾ ਐਲਾਨ ਕੀਤਾ। ਦੋਹਾਂ ਸੰਗਠਨਾਂ ਨੇ ਕਾਂਗਰਸ ਪਾਰਟੀ ਵੱਲੋਂ ਪ੍ਰਵਾਸੀ ਭਾਈਚਾਰੇ ਦਾ ਅਪਮਾਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਡੱਟ ਕੇ ਅਕਾਲੀ ਦਲ ਲਈ ਵੋਟਾਂ ਪਾਉਣ ਦਾ ਐਲਾਨ ਕੀਤਾ।
ਆਪਣੇ ਲੋਕ ਪੱਖੀ ਏਜੰਡੇ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਕੀਤੀ ਜਾਵੇਗੀ ਅਤੇ ਇਹ ਨਵੇਂ ਸਿਰੇ ਤੋਂ ਬਣਾਈਆਂ ਜਾਣਗੀਆਂ ਤੇ ਨਾਲ ਹੀ ਫੁੱਟਪਾਥ ਵੀ ਬਣਾਏ ਜਾਣਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਲੋਕਾਂ ਲਈ ਸਾਫ ਸੁਥਰਾ ਪੀਣ ਵਾਲਾ ਪਾਣੀ, ਐਲ ਈ ਡੀ ਸਟ੍ਰੀਟ ਲਾਈਟਾਂ ਤੇ ਸੀਵਰੇਜ ਸਹੂਲਤਾਂ ਸਾਰੇ ਹਲਕੇ ਵਿਚ ਦੇਣ ਵਾਸਤੇ ਇਕ ਵਿਆਪਕ ਪ੍ਰਾਜੈਕਟ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਹਾਈ ਟੈਨਸ਼ਨ ਵਾਲੀਆਂ ਬਿਜਲੀ ਤਾਰਾਂ ਭੀੜ ਭੜੱਕੇ ਵਾਲੇ ਇਲਾਕਿਆਂ ਵਿਚੋਂ ਹਟਾਈਆਂ ਜਾਣਗੀਆਂ ਤੇ ਜ਼ਮੀਨਦੋਜ਼ ਤਾਰਾਂ ਵਿਛਾਈਆਂ ਜਾਣਗੀਆਂ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੈਂ ਇਸ ਹਲਕੇ ਵਿਚ ਪਾਰਕਾਂ, ਖੇਡਣ ਵਾਲੇ ਮੈਦਾਨ ਅਤੇ ਘੱਟ ਤੋਂ ਘੱਟ ਹਲਕੇ ਵਿਚ ਤਿੰਨ ਖੇਡ ਹਬ ਬਣਾਉਣ ਲਈ ਵਚਨਬੱਧ ਹਾਂ। ਉਹਨਾਂ ਕਿਹਾ ਕਿ ਗੰਦੇ ਨਾਲੇ ਨੁੰ ਢਕਿਆ ਜਾਵੇਗਾ ਅਤੇ ਇਸ ’ਤੇ ਸੜਕ ਬਣਾਈ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਹਲਕੇ ਦੇ ਸਾਰੇ ਸਕੂਲ ਤੇ ਹਸਪਤਾਲ ਅਪਗ੍ਰੇਡ ਕੀਤੇ ਜਾਣਗੇ ਅਤੇ ਲੋਕਾਂ ਵਾਸਤੇ ਪ੍ਰਾਇਮਰੀ ਹੈਲਥ ਸੈਂਟਰ ਬਣਾਏ ਜਾਣਗੇ।
ਇਕ ਹੋਰ ਵੱਡੇ ਐਲਾਨ ਵਿਚ ਉਹਨਾਂ ਕਿਹਾ ਕਿ ਗੋਲਡਨ ਗੇਟ ਯਾਂਨੀ ਦਬੁਰਜੀ ਇਲਾਕੇ ਦਾ ਸੁੰਦਰੀਕਰਨ ਕੀਤਾ ਜਾਵੇਾਗ ਤੇ ਸ਼ਿਵਾਲਾ ਮੰਦਿਰ ਨੁੰ ਵੀ ਸੁੰਦਰ ਬਦਾ ਅਤੇ ਮੰਦਿਰ ਤੱਕ ਪਹੁੰਚਣ ਲਈ ਸੌਖਾ ਰਸਤਾ ਬਣਾ ਕੇ ਇਸਨੁੰ ਧਾਰਮਿਕ ਸੈਰ ਸਪਾਟੇ ਵਾਲੇ ਸਰਕਟ ਨਾਲ ਜੋੜਿਆ ਜਾਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਵਲ੍ਹਾ ਸਬਜ਼ੀ ਮੰਡੀ ਨੁੰ ਅਪਗ੍ਰੇਡ ਕੀਤਾ ਜਾਵੇਾਗ, ਵੱਲ੍ਹਾ ਵਿਖੇ ਰੇਲਵੇ ਪੁੱਲ ਬਣਾਇਆ ਜਾਵੇਗਾ ਤੇ ਜੌੜਾ ਫਾਕਟ ’ਤੇ ਅੰਡਰ ਬ੍ਰਿਜ ਮੁਕੰਮਲ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਐਨਾਨ ਕੀਤਾ ਕਿ ਮੂਧ ਪਿੰਡ ਵਿਚ ਵੱਡਾ ਪਾਰਕ ਬਣਾਉਣ ਹੋਰ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਕੇ ਇਸਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜ਼ਹਾਜ਼ਗੜ੍ਹ ਟਰਾਂਸਪੋਰਟ ਨਗਰ ਨੁੰ ਇਥੋਂ ਸ਼ਿਫਟ ਕੀਤਾ ਜਾਵੇਗਾ ਤੇ ਮੌਜੂਦਾ 16 ਏਕੜ ਦੀ ਥਾਂ 50 ਏਕੜ ਦਾ ਬਣਾਇਆ ਜਾਵੇਗਾ ਵਿਚ ਪੈਟਰੋਲ ਪੰਪ ਤੇ ਦੁਕਾਨਾਂ ਸਮੇਤ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇੰਡਸਟਰੀਅਲ ਫੋਕਲ ਪੁਆਇੰਟ ਨੁੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਥੇ ਮਜ਼ਦੂਰਾਂ ਦੀ ਭਲਾਈ ਵਾਸਤੇ ਈ ਐਸ ਆਈ ਹਸਪਤਾਲ ਬਣਾਇਆ ਜਾਵੇਗਾ।
ਕਮਜ਼ੋਰ ਲੋਕਾਂ ਦੀਆਂ ਤਕਲੀਫਾਂ ਘਟਾਉਣ ਦੀ ਇੱਛਾ ਪ੍ਰਗਟ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਚੋਣਾਂ ਤੋਂ ਤੁਰੰਤ ਬਾਅਦ ਵਿਸ਼ੇਸ਼ ਕੈਂਪ ਲਗਾ ਕੇ ਬੁਢਾਪਾ ਪੈਨਸ਼ਨਾਂ ਤੇ ਆਟਾ ਦਾਲ ਸਕੀਮ ਦੇ ਕਾਰਡ ਬਣਾਏ ਜਾਣਗੇ ਜੋ ਕਾਂਗਰਸ ਸਰਕਾਰ ਨੇ ਕੱਟੇ ਹਨ। ਉਹਨਾਂ ਇਹ ਵੀ Çਕਿਹਾ ਕਿ ਕਮਜ਼ੋਰ ਵਰਗੀਆਂ ਧੀਆਂ ਦੇ ਵਿਆਹ ’ਤੇ ਸ਼ਗਨ ਸਕੀਮ ਦੀ 75000 ਰੁਪਏ ਰਾਸ਼ੀ ਵਿਆਹ ਦੇ ਇਕ ਹਫਤਾ ਪਹਿਲਾਂ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਏਕਤਾ ਨਗਰ ਵਿਚ ਪੱਕੇ ਮਕਾਨਾਂ ਦੀ ਉਸਾਰੀ ਲਈ ਪੈਸਾ ਸਰਕਾਰ ਬਣਨ ਦੇ ਤੁਰੰਤ ਬਾਅਦ ਪ੍ਰਦਾਨ ਕੀਤਾ ਜਾਵੇਗਾ।
ਸਰਦਾਰ ਮਜੀਠੀਆ ਨੇ ਇਹ ਵੀ ਭਰੋਸਾ ਦਿੱਤਾ ਕਿ ਸੂਬੇ ਵਿਚ ਚੰਗਾ ਪ੍ਰਸ਼ਾਸਨ ਬਹਾਲ ਕੀਤਾ ਜਾਵੇਗਾ ਅਤੇ ਗੁੰਡਿਆਂ ਨੁੰ ਨਕੇਲ ਪਾਈ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਕਿਵੇਂ ਕਾਂਗਰਸ ਦੇ ਗੁੰਡਿਆਂ ਨੇ ਉਹਨਾਂ ਵੱਲੋਂ ਸਰਦਾਰ ਮਜੀਠੀਆ ਦੀ ਹਮਾਇਤ ਦਾ ਐਲਾਨ ਕਰਨ ’ਤੇ ਉਹਨਾਂ ਦੇ ਘਰ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਤੇ ਮੀਟਰ ਪੁੱਟ ਕੇ ਲੈ ਗਏ। ਉਹਨਾਂ ਐਲਾਨ ਕੀਤਾ ਕਿ ਉਹ ਅਜਿਹੇ ਘਟੀਆ ਹਥਕੰਡਿਆਂ ਤੋਂ ਡਰਨ ਵਾਲੇ ਨਹੀਂ ਹਨ ਤੇ ਉਹ ਅਕਾਲੀ ਦਲ ਦੀ ਹਮਾਇਤ ਕਰਨਾ ਜਾਰੀ ਰੱਖਣਗੇ।
ਇਸ ਮੌਕੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰੰਧਾਵਾ ਤੇ ਗੁਰਪ੍ਰਤਾਪ ਸਿੰਘ ਟਿੱਕਾ ਵੀ ਹਾਜ਼ਰ ਸਨ।