ਚੰਡੀਗੜ• 21 ਜੁਲਾਈ: ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਵਿੰਗ ਦੀਆਂ ਸੀਨੀਅਰ ਆਗੂਆਂ ਨੂੰ ਜਿਲਾਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮਾਨਯੋਗ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਿਕ ਵਿੰਗ ਦੇ ਜਥੇਬੰਦਕ ਢਾਂਚੇ ਨੂੰ ਪਿੰਡ ਪੱਧਰ ਤੱਕ ਮਜਬੁਤ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ ।
ਉਹਨਾਂ ਦੱਸਿਆ ਕਿ ਅੱਜ ਜਿਹਨਾਂ ਸੀਨੀਅਰ ਇਸਤਰੀ ਆਗੂਆਂ ਨੂੰ ਜਿਲਾਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਲਾਇਆ ਗਿਆ ਹੈ ਉਹਨਾਂ ਵਿੱਚ ਜਿਲਾ ਅੰਮ੍ਰਿਤਸਰ ਲਈ ਬੀਬੀ ਗੁਰਦੇਵ ਕੌਰ ਸੰਘਾ ਕੋਆਰਡੀਨੇਟਰ ਅਤੇ ਬੀਬੀ ਪਰਮਿੰਦਰ ਕੌਰ ਪੰਨੂ ਸਹਾਇਕ ਕੋਆਰਡੀਨੇਟਰ, ਜਿਲਾ ਸ਼ਹੀਦ ਭਗਤ ਸਿੰਘ ਨਗਰ ਲਈ ਬੀਬੀ ਮਹਿੰਦਰ ਕੌਰ ਜੋਸ਼ ਕੋਆਰਡੀਨੇਟਰ ਅਤੇ ਬੀਬੀ ਬਲਜਿੰਦਰ ਕੌਰ ਖੀਰਨੀਆਂ ਸਹਾਇਕ ਕੋਆਰਡੀਨੇਟਰ, ਜਿਲਾ ਮੋਹਾਲੀ ਲਈ ਬੀਬੀ ਵਨਿੰਦਰ ਕੌਰ ਲੂੰੁਬਾ ਕੋਆਰਡੀਨੇਟਰ ਅਤੇ ਬੀਬੀ ਗੁਰਮੀਤ ਕੌਰ ਬਰਾੜ ਸਹਾਇਕ ਕੋਆਰਡੀਨੇਟਰ, ਜਿਲਾ ਸੰਗਰੂਰ ਲਈ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਕੋਆਰਡੀਨੇਟਰ ਅਤੇ ਬੀਬੀ ਬਲਵਿੰਦਰ ਕੌਰ ਚੀਮਾ ਸਹਾਇਕ ਕੋਆਰਡੀਨੇਟਰ, ਜਿਲਾ ਪਟਿਆਲਾ ਲਈ ਬੀਬੀ ਪਰਮਜੀਤ ਕੌਰ ਲਾਂਡਰਾਂ ਕੋਆਰਡੀਨੇਟਰ ਅਤੇ ਬੀਬੀ ਬਲਜਿੰਦਰ ਕੌਰ ਸੈਦਪੁਰਾ ਸਹਾਇਕ ਕੋਆਰਡੀਨੇਟਰ, ਜਿਲਾ ਫਤਿਹਗੜ• ਸਾਹਿਬ ਲਈ ਬੀਬੀ ਹਰਪ੍ਰੀਤ ਕੌਰ ਬਰਨਾਲਾ ਕੋਆਰਡੀਨੇਟਰ ਅਤੇ ਬੀਬੀ ਰਜਿੰਦਰ ਕੌਰ ਵੀਨਾ ਮੱਕੜ ਸਹਾਇਕ ਕੋਆਰਡੀਨੇਟਰ, ਜਿਲਾ ਜਲੰਧਰ ਲਈ ਬੀਬੀ ਮਨਦੀਪ ਕੌਰ ਸੰਧੂ ਕੋਆਰਡੀਨੇਟਰ ਅਤੇ ਬੀਬੀ ਪੂਨਮ ਅਰੋੜਾ ਸਹਾਇਕ ਕੋਆਰਡੀਨੇਟਰ, ਜਿਲਾ ਰੋਪੜ ਲਈ ਬੀਬੀ ਕੁਲਦੀਪ ਕੌਰ ਕੰਗ ਕੋਆਰਡੀਨੇਟਰ ਅਤੇ ਬੀਬੀ ਕੁਲਵਿੰਦਰ ਕੌਰ ਵਿਰਕ ਸਹਾਇਕ ਕੋਆਰਡੀਨੇਟਰ, ਜਿਲਾ ਬਰਨਾਲਾ ਲਈ ਬੀਬੀ ਸੀਮਾ ਸ਼ਰਮਾ ਕੋਆਡੀਨੇਟਰ, ਜਿਲਾ ਮੋਗਾ ਲਈ ਬੀਬੀ ਸੁਰਿੰਦਰ ਕੌਰ ਦਿਆਲ ਕੋਆਰਡੀਨੇਟਰ ਅਤੇ ਬੀਬੀ ਵੀਨਾ ਜੈਰਥ ਅਤੇ ਬੀਬੀ ਅਵਨੀਤ ਕੌਰ ਖਾਲਸਾ ਸਹਾਇਕ ਕੋਆਰਡੀਨੇਟਰ, ਜਿਲਾ ਗੁਰਦਾਸਪੁਰ ਲਈ ਬੀਬੀ ਸੁਖਦੇਵ ਕੌਰ ਸੱਲਾਂ ਕੋਆਰਡੀਨੇਟਰ ਅਤੇ ਬੀਬੀ ਰਾਜਵੰਤ ਕੌਰ ਅੰਮ੍ਰਿਤਸਰ ਸਹਾਇਕ ਕੋਆਰਡੀਨੇਟਰ, ਜਿਲਾ ਤਰਨ ਤਾਰਨ ਲਈ ਬੀਬੀ ਹਰਜੀਤ ਕੌਰ ਸਿੱਧੂ ਕੋਆਰਡੀਨੇਟਰ ਅਤੇ ਬੀਬੀ ਸਿਮਰਜੀਤ ਕੌਰ ਸਹਾਇਕ ਕੋਆਰਡੀਨੇਟਰ, ਜਿਲਾ ਕਪੂਰਥਲਾ ਲਈ ਬੀਬੀ ਜਤਿੰਦਰ ਕੌਰ ਠੁਕਾਰਾਲ ਕੋਆਰਡੀਨੇਟਰ ਅਤੇ ਬੀਬੀ ਦਲਜੀਤ ਕੌਰ ਸਹਾਇਕ ਕੋਆਰਡੀਨੇਟਰ, ਲੁਧਿਆਣਾ ਸ਼ਹਿਰੀ ਲਈ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਕੋਆਰਡੀਨੇਟਰ ਅਤੇ ਬੀਬੀ ਜੋਗਿੰਦਰ ਕੌਰ ਰਾਠੌਰ ਅਤੇ ਬੀਬੀ ਤਰਸਮੇ ਕੌਰ ਮਚਾਕੀ ਮੱਲ ਸਿੰਘ ਸਹਾਇਕ ਕੋਆਰਡੀਨੇਟਰ, ਪੁਲਿਸ ਜਿਲਾ ਖੰਨਾ ਲਈ ਬੀਬੀ ਪਰਮਜੀਤ ਕੌਰ ਭਗੜਾਣਾ ਕੋਆਰਡੀਨੇਟਰ ਅਤੇ ਬੀਬੀ ਮਨਪ੍ਰੀਤ ਕੌਰ ਹੁੰਦਲ ਸਹਾਇਕ ਕੋਆਰਡੀਨੇਟਰ, ਪੁਲਿਸ ਜਿਲਾ ਜਗਰਾਉਂ ਲਈ ਬੀਬੀ ਗੁਰਪ੍ਰੀਤ ਕੌਰ ਸਿਬੀਆ ਕੋਆਰਡੀਨੇਟਰ ਅਤੇ ਬੀਬੀ ਨਸੀਬ ਕੌਰ ਢਿੱਲੋਂ ਸਹਾਇਕ ਕੋਆਰਡੀਨੇਟਰ, ਜਿਲਾ ਮਾਨਸਾ ਲਈ ਬੀਬੀ ਪਰਮਜੀਤ ਕੌਰ ਵਿਰਕ ਕੋਆਰਡੀਨੇਟਰ ਅਤੇ ਬੀਬੀ ਪਰਮਿੰਦਰ ਕੌਰ ਰੰਧਾਵਾ ਸਹਾਇਕ ਕੋਆਰਡੀਨੇਟਰ, ਜਿਲਾ ਫਾਜਲਿਕਾ ਲਈ ਬੀਬੀ ਗੁਰਮਿੰਦਰਪਾਲ ਕੌਰ ਢਿੱਲੋਂ ਕੋਆਰਡੀਨੇਟਰ ਅਤੇ ਡਾ. ਪ੍ਰਨੀਤ ਕੌਰ ਭਗਤਾ ਸਹਾਇਕ ਕੋਆਰਡੀਨੇਟਰ, ਜਿਲਾ ਹੁਸ਼ਿਆਰਪੁਰ ਲਈ ਬੀਬੀ ਸਤਿੰਦਰ ਕੌਰ ਬੀਸਲਾ ਕੋਆਰਡੀਨੇਟਰ ਅਤੇ ਬੀਬੀ ਰਾਜਵਿੰਦਰ ਕੌਰ ਰਾਜੂ ਜਲੰਧਰ ਸਹਾਇਕ ਕੋਆਰਡੀਨੇਟਰ, ਜਿਲਾ ਬਠਿੰਡਾ ਲਈ ਬੀਬੀ ਸੁਨੀਤਾ ਸ਼ਰਮਾ ਕੋਆਰਡੀਨੇਟਰ ਅਤੇ ਬੀਬੀ ਪਰਮਜੀਤ ਕੌਰ ਬਰਾੜ ਸਹਾਇਕ ਕੋਆਰਡੀਨੇਟਰ, ਜਿਲਾ ਸ਼ੀ੍ਰ ਮੁਕਤਸਰ ਸਾਹਿਬ ਲਈ ਬੀਬੀ ਸਿਮਰਜੀਤ ਕੌਰ ਸਿੰਮੀ ਕੋਆਰਡੀਨੇਟਰ ਅਤੇ ਬੀਬੀ ਸੂਰਜ ਕੌਰ ਖਿਆਲਾ ਸਹਾਇਕ ਕੋਆਰਡੀਨੇਟਰ, ਜਿਲਾ ਪਠਾਨਕੋਟ ਲਈ ਬੀਬੀ ਸ਼ਰਨਜੀਤ ਕੌਰ ਜੀਂਦੜ ਕੋਆਰਡੀਨੇਟਰ ਅਤੇ ਪ੍ਰੋ. ਕਮਲਜੀਤ ਕੌਰ ਸਹਾਇਕ ਕੋਆਰਡੀਨੇਟਰ, ਜਿਲਾ ਫਿਰੋਜਪੁਰ ਲਈ ਬੀਬੀ ਇੰਦਰਜੀਤ ਕੌਰ ਮਾਨ ਕੋਆਰਡੀਨੇਟਰ ਅਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਸਹਾਇਕ ਕੋਆਰਡੀਨੇਟਰ, ਜਿਲਾ ਫਰੀਦਕੋਟ ਲਈ ਡਾ. ਅਮਰਜੀਤ ਕੌਰ ਕੋਟਫੱਤਾ ਕੋਆਰਡੀਨੇਟਰ ਅਤੇ ਬੀਬੀ ਮਨਦੀਪ ਕੌਰ ਖੰਭੇ ਸਹਾਇਕ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।
ਬੀਬੀ ਜਗੀਰ ਕੌਰ ਨੇ ਸਮੂਹ ਨਵ-ਨਿਯੁਕਤ ਕੋਆਰਡੀਨੇਟਰ ਅਤੇ ਸਹਾਇਕ ਕੋਅਰਾਡੀਨੇਟਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਮਿਲੇ ਜਿਲੇ ਨਾਲ ਸਬੰਧਤ ਜਿਲਾ ਜਥੇਬੰਦੀ ਦੀ ਮੀਟਿੰਗ ਬੁਲਾ ਕੇ ਜਿਲਾ ਜਥੇਬੰਦੀਆਂ ਮੁਕੰਮਲ ਕਰਵਾ ਕੇ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣ।