ਪੰਜਾਬ ਨੂੰ ਇੱਕ ਨਿਵੇਸ਼-ਪੱਖੀ ਮੰਜ਼ਿਲ ਬਣਾਉਣ ਅਤੇ ਕਾਰੋਬਾਰ ਕਰਨ ਲਈ ਸੁਖਾਵੀਂ ਥਾਂ ਦੀ ਚੋਣ ਵਿੱਚ ਸੂਬੇ ਨੂੰ ਪਹਿਲ ਦੇ ਅਧਾਰ 'ਤੇ ਰੱਖਣ ਲਈ, ਸ਼੍ਰੋਮਣੀ ਅਕਾਲੀ ਦਲ ਨੇ ਅਣਥੱਕ ਕੰਮ ਕੀਤਾ। ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ 2007 ਵਿੱਚ ਉਦਯੋਗਿਕ ਇਕਾਈਆਂ ਦੀ ਗਿਣਤੀ 5000 ਤੋਂ ਵਧ ਕੇ 11000 ਹੋਈ, ਜਿਸ ਨੇ ਵਿਰੋਧੀ ਧਿਰ ਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਗ਼ਲਤ ਸਾਬਤ ਕੀਤਾ।
ਬਿਜਲੀ ਦੇ ਭਾਅ ਘਟਾ ਕੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਛੋਟੇ ਅਤੇ ਵੱਡੇ, ਦੋਵੇਂ ਪੱਧਰ ਦੇ ਉਦਯੋਗਾਂ ਲਈ ਇੱਕ ਉਦਯੋਗ-ਪੱਖੀ ਕਦਮ ਚੁੱਕਿਆ। ਲਘੂ-ਉਦਯੋਗ ਲਈ ਬਿਜਲੀ ਦਾ ਭਾਅ 4.99 ਰੁਪਏ ਪ੍ਰਤੀ ਯੂਨਿਟ ਰੱਖਿਆ ਗਿਆ ਸੀ ਜਿਸ ਰਾਹੀਂ 98000 ਇਕਾਈਆਂ ਨੂੰ ਲਾਭ ਮਿਲਿਆ।
ਸਾਰੇ ਕੌਮੀ ਅਤੇ ਰਾਜ ਮਾਰਗਾਂ ਲਈ 4/6 ਮਾਰਗੀ ਸੜਕਾਂ ਬਣਾਉਣ ਲਈ ਠੋਸ ਯਤਨ ਕੀਤੇ ਗਏ। ਦੱਸੇ ਗਏ ਖੇਤਰਾਂ ਅਤੇ ਇਲਾਕਿਆਂ ਦੇ ਸੜਕੀ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ, ਸਮੇਂ ਸਮੇਂ 'ਤੇ ਨਵੀਆਂ ਕਾਰਜ-ਸੂਚੀਆਂ ਅਤੇ ਬਜਟ ਜਾਰੀ ਕੀਤੇ ਗਏ। ਇਹਨਾਂ ਸਾਰੇ ਕਾਰਜਾਂ ਨੇ ਸੂਬੇ ਅੰਦਰ ਨਿਵੇਸ਼ ਨੂੰ ਵੱਡਾ ਹੁਲਾਰਾ ਦਿੱਤਾ।