ਸ਼੍ਰੋਮਣੀ ਅਕਾਲੀ ਦਲ ਇਕ ਮੈਰਿਟ ਆਧਾਰਿਤ ਲੋਕਤੰਤਰੀ ਸਿਆਸੀ ਸੰਗਠਨ ਹੈ। ਪਾਰਟੀ ਦੇ ਕੰਮਕਾਜ ਵਿਚ ਪਾਰਟੀ ਪ੍ਰਧਾਨ ਦੀ ਅਗਵਾਈ ਹੇਠ ਜ਼ਮੀਨੀ ਪੱਧਰ ਤੱਕ ਦੇ ਆਗੂਆਂ ਤੇ ਵਰਕਰਾਂ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ। ਇਸ ਤੋਂ ਇਲਾਵਾ ਕਈ ਮੀਤ ਪ੍ਰਧਾਨ, ਜਨਰਲ ਸਕੱਤਰ, ਖਜਾਨਚੀ ਤੇ ਸਕੱਤਰ ਪਾਰਟੀ ਦੀ ਭਲਾਈ ਵਾਸਤੇ ਆਪੋ ਆਪਣੀ ਭੂਮਿਕਾ ਨਿਭਾਉਂਦੇ ਹਨ। ਪਾਰਟੀ ਨੂੰ ਕਈ ਆਜ਼ਾਦ ਵਿੰਗਾਂ ਵਿਚ ਵੰਡਿਆ ਗਿਆ ਹੈ ਤਾਂ ਕਿ ਸਮਾਜ ਵਿਚਲੇ ਹਰ ਭਾਈਚਾਰੇ ਨੂੰ ਢੁਕਵੀਂ ਪ੍ਰਤੀਨਿਧਤਾ ਦਿੱਤੀ ਜਾ ਸਕੇ।