ਕਿਹਾ ਕਿ ਜਾਖੜ ਨੇ ਇਹ ਕਹਿ ਕੇ ਕਾਂਗਰਸ ਦੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ ਕਿ ਰਾਹੁਲ ਗਾਂਧੀ ਨੇ ਬੇਅਦਬੀ ਕੇਸਾਂ ਵਿਚ ਬਾਦਲ ਪਰਿਵਾਰ ਨੂੰ ਫਸਾਉਣ ਲਈ ਮੁੱਖ ਮੰਤਰੀ ਨੂੰ ਹੁਕਮ ਦਿੱਤੇ ਹਨ
ਕਿਹਾ ਕਿ ਐਲ ਕੇ ਯਾਦਵ ਦੀ ਅਗਵਾਈ ਵਾਲੀ ਐਸਆਈ ਟੀ ਨੇ ਇਕ ਸੇਵਾ ਮੁਕਤ ਡਾਇਰੈਕਟਰ ਪ੍ਰੋਸੀਕਿਊਸ਼ਨ ਤੇ ਵਿਜੀਲੈਂਸ ਅਫਸਰਾਂ ਨੂੰ ਕੋਟਕਪੁਰਾ ਫਾਇਰਿੰਗ ਕੇਸ ਵਿਚ ਸ਼ਾਮਲ ਕਰ ਕੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ
ਅੰਮ੍ਰਿਤਸਰ, 25 ਜੂਨ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਐਸ ਆਈ ਟੀ ਮੈੀਬਰਾਂ, ਵਿਜੀਲੈਂਸ ਡਾਇਰੈਕਟਰ ਬੀ ਕੇ ਉਪੱਲ, ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਤੇ ਹੋਰ ਅਧਿਕਾਰੀਆਂ ਦੇ ਖਿਲਾਫ ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਵਿਚ ਸਿਆਸੀ ਦਖਲ ਦੇਣ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੀ ਜਾਅਲਸਾਜ਼ੀ ਤੇ ਫੌਜਦਾਰੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਪੁਲਿਸ ਕੇਸ ਦਰਜ ਕਰਵਾਏਗਾ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਘਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਹ ਐਲਾਨ ਕਰ ਕੇ ਆਪ ਹੀ ਬਿੱਲੀ ਥੈਲਿਓਂ ਬਾਹਰ ਲੈ ਆਂਦੀ ਹੈ ਕਿ ਰਾਹੁਲ ਗਾਂਧੀ ਨੇ ਬੇਅਦਬੀ ਕੇਸ ਵਿਚ ਬਾਦਲ ਪਰਿਵਾਰ ਨੂੰ ਫਸਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਇਕ ਫੌਜਦਾਰੀ ਸਾਜ਼ਿਸ਼ ਬਣਦੀ ਹੈ। ਉਹਨਾਂ ਕਿਹਾ ਕਿ ਕਿਉਂਕਿ ਵਿਜੀਲੈਂਸ ਵਿਭਾਗ ਹੀ ਐਸ ਆਈ ਟੀ ਨੂੰ ਚਲਾ ਰਿਹਾ ਹੈ ਤੇ ਆਪਣੇ ਅਫਸਰ ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਲਈ ਬਣੀ ਐਸ ਆਈ ਟੀ ਨਾਲ ਤਾਇਨਾਤ ਕਰ ਰਿਹਾ ਹੈ, ਇਸ ਲਈ ਇਹ ਸਪਸ਼ਟ ਹੈ ਕਿ ਵਿਜੀਲੈਂਸ ਡਾਇਰੈਕਟਰ ਬੀ ਕੇ ਉਪੱਲ ਤੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਨੇ ਰਲ ਕੇ ਨੇੜਿਓਂ ਕੰਮ ਕੀਤਾ ਤੇ ਇਹ ਸਾਜ਼ਿਸ਼ ਦਾ ਹਿੱਸਾ ਹਨ ਜਿਹਨਾਂ ਖਿਲਾਫ ਧਾਰਾ 120 ਬੀ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਹਨਾਂ ਸਾਰੇ ਵਿਅਕਤੀਆਂ ਤੇ ਐਲ ਕੇ ਯਾਦਵ ਦੀ ਅਗਵਾਈ ਵਾਲੀ ਐਸ ਆਈ ਟੀ, ਸੇਵਾ ਮੁਕਤ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ, ਡੀ ਏ ਜਤਿੰਦਰਬੀਰ ਸਿੰਘ ਤੇ ਦੇਵ ਦੱਤ ਖਿਲਾਫ ਜਲਦੀ ਹੀ ਪੁਲਿਸ ਕੇਸ ਦਰਜ ਕਰਵਾਏਗਾ।
ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਅਧਿਕਾਰੀਆਂ ਦੇ ਖਿਲਾਫ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਧਾਰਾ 166 ਏ ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਜਾਵੇ ਕਿਉਂਕਿ ਅਦਾਲਤੀ ਹੁਕਮ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਤਿੰਨ ਮੈਂਬਰੀ ਐਸ ਆਈ ਟੀ ਹੀ ਜਾਂਚ ਕਰੇਗੀ।
ਉਹਨਾਂ ਕਿਹਾ ਕਿ ਤਿੰਨ ਹੋਰ ਸਿੰਗਲਾ ਤੇ ਦੋ ਡੀ ਏ ਦੇ ਖਿਲਾਫ ਭੇਸ ਬਦਲ ਕੇ ਪੇਸ਼ ਹੋਣ ਦੇ ਦੋਸ਼ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਐਸ ਆਈ ਟੀ ਦੇ ਮੁਖੀ ਐਲ ਕੇ ਯਾਦਵ ਸਿੱਧੇ ਤੌਰ ’ ਤੇ ਜ਼ਿੰਮੇਵਾਰ ਹਨ ਜਿਹਨਾਂ ਕਿਹਾ ਹੈ ਕਿ ਸੇਵਾ ਮੁਕਤ ਡਾਇਰੈਕਟਰ ਪ੍ਰੋਸੀਕਿਊਸ਼ਨ ਤੇ ਇਕ ਡੀ ਏ ਡੀ ਐਸਪੀ ਹਨ ਜਦਕਿ ਤੀਜਾ ਕੈਮਰਾਮੈਨ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਕਾਂਗਰਸ ਸਰਕਾਰ ਆਪ ਹੀ ਡਿੱਗਣ ਦੀ ਹਾਲਤ ਵਿਚ ਹੈ। ਉਹਨਾਂ ਕਿਹਾ ਕਿ ਕਾਂਗਰਸੀਆਂ ਦਾ ਮੰਨਣਾ ਹੈ ਕਿ ਉਹ ਸਿਰਫ ਬਾਦਲ ਪਰਿਵਾਰ ਨੂੰ ਫਸਾ ਕੇ ਹੀ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰ ਸਕਦੇ ਹੋ।
ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਵਿਜੇ ਇੰਦਰ ਸਿੰਗਲਾ ਵਰਗੇ ਲੋਕ ਜਿਹਨਾਂ ਨੇ ਪਹਿਲਾਂ ਲੁਧਿਆਣਾ ਸਿਟੀ ਸੈਂਟਰ ਕੇਸ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਮੁਲਜ਼ਮ ਸਨ, ਨੁੰ ਰੱਣ ਕਰਨ ਦੀ ਰਿਪੋਰਟ ਪੇਸ਼ ਨੂੰ ਹੁਣ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੁੰ ਫਸਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਅਕਾਲੀ ਆਗੂ ਨੇ ਦੱਸਿਆ ਕਿ ਕਿਵੇਂ ਐਸ ਆਈ ਟੀ ਹਾਈਕ ੋਰਟ ਦੇ ਹੁਕਮਾਂ ਦੀ ਸਿੱਧੇ ਤੌਰ ’ਤੇ ਉਲੰਘਣਾ ਕਰਦਿਆਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਧਾਰਾ 156 ਆਈ ਪੀ ਸੀ ਵਿਚ ਸਪਸ਼ਟ ਕਿਹਾ ਹੈ ਕਿ ਸਿਰਫ ਪੁਲਿਸ ਕੋਲ ਹੀ ਕੇਸ ਦੀ ਪੜਤਾਲ ਦੀਆਂ ਤਾਕਤਾਂ ਹਨ ਤੇ ਪ੍ਰੋਸੀਕਿਊਸ਼ਨ ਦਾ ਰੋਲ ਕੋਰਟ ਵਿਚ ਚਲਾਨ ਪੇਸ਼ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਉਹਨਾਂ ਕਿਹਾ ਕਿ ਸਰਦਾਰ ਬਾਦਲ ਤੋਂ ਕੋਟਕਪੁਰਾ ਫਾਇਰਿੰਗ ਕੇਸ ਵਿਚ ਐਸ ਆਈ ਟੀ ਵੱਲੋਂ ਚੰਡੀਗੜ੍ਹ ਵਿਚ ਪੁੱਛ ਗਿੱਛ ਦੌਰਾਨ ਇਸਦੀ ਉਦੋਂ ਉਲੰਘਣਾ ਹੋਈ ਜਦੋਂ ਪ੍ਰੋਸੀਕਿਊਸ਼ਨ ਅਧਿਕਾਰੀ ਮੌਕੇ ’ਤੇ ਮੌਜੂਦ ਸਨ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਭਾਵੇਂ ਐਸ ਆਈ ਟੀ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਹ ਜਾਣ ਬੁੱਝ ਕੇ ਆਪਣੀ ਜਾਂਚ ਦੌਰਾਨ ਬੇਅਦਬੀ ਕੇਸ ਨੂੰ ਵਿਚਾਰ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਪਹਿਲਾਂ ਹੀ ਹਾਈ ਕੋਰਟ ਦੇ ਹੁਕਮਾਂ ਦੇ ਖਿਲਾਫ ਹੈ ਜਿਸਨੇ ਜਾਂਚ ਅਫਸਰ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੋਟਕਪੁਰਾ ਕੇਸ ਵਿਚ ਗਲਤ ਜਾਂਚ ਦਾ ਦੋਸ਼ੀ ਠਹਿਰਾਇਆ ਸੀ ਕਿਉਂਕਿ ਉਸਨੇ ਧਰਮ, ਸਿਆਸਤ ਤੇ ਪੁਲਿਸ ਪ੍ਰਸ਼ਾਸਨ ਨੂੰ ਰਲਗੱਡ ਕਰ ਕੇ ਖਤਰਨਾਕ ਮਿਸ਼ਰਣ ਬਣਾਇਆ ਸੀ। ਉਹਨਾ ਕਿਹਾ ਕਿ ਕੋਟਕਪੁਰਾ ਮਾਮਲਾ ਵਿਖਾਵਾਕਾਰੀਆਂ ’ਤੇ ਹਵਾ ਵਿਚ ਗੋਲੀ ਚਲਾਉਣ ਨਾਲ ਸਬੰਧਤ ਹੈ ਜਿਸ ਵਿਚ ਵਿਖਾਵਾਕਾਰੀਆਂ ਵਿਚੋਂ ਇਕ ਜ਼ਖ਼ਮੀ ਹੋ ਗਿਆ ਸੀ। ਉਹਨਾਂ ਕਿਹਾ ਕਿ ਐਸ ਡੀ ਐਮ ਨੇ ਪਹਿਲਾਂ ਜਲ ਤੋਪਾਂ ਦੀ ਵਰਤੋਂ ਤੇ ਲਾਠੀਚਾਰਜ ਕਰਵਾਉਣ ਮਗਰੋਂ ਹੀ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਉਹਨਾਂ ਕਿਹਾ ਕਿ ਬਜਾਏ ਇਸਦੀ ਜਾਂਚ ਕਰਨ ਦੇ ਐਸ ਆਈ ਟੀ ਜਾਂਚ ਨੂੰ ਤੋੜ ਮਰੋੜ ਰਹੀ ਹੈ ਤੇ ਅਕਾਲੀ ਦਲ ਨੁੰ ਨਿਸ਼ਾਨਾ ਬਣਾ ਰਹੀ ਹੈ ।
ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਇਸ ਮੌਕੇ ਮੰਗ ਕੀਤੀ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਲ ਨਾਲ ਆਪ ਲੀਡਰਸ਼ਿਪ ਦਾ ਵੀ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹਨਾਂ ਕਿੰਨੀ ਵਾਰ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਕੀਤੀ ਜਿਸ ਕਾਰਨ ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਪਹਿਲਾਂ ਸਿਆਸੀ ਤੌਰ ’ਤੇ ਪ੍ਰੇਰਿਤ ਹੋ ਗਈ। ਸਰਦਾਰ ਵਲਟੋਹਾ ਨੇ ਇਹ ਵੀ ਮੰਗ ਕੀਤੀ ਕਿ ਸੀ ਸੀ ਟੀ ਫੁਟੇਜ ਸਮੇਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਰਿਕਾਰਡ ਵੀ ਤਲਬ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਆਈ ਜੀ ਕਾਂਗਰਸੀ ਮੰਤਰੀਆਂ ਨਾਲ ਰਲ ਕੇ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ ਰਚਣ ਵਾਸਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਗਿਆ ਸੀ।
ਇਸ ਮੌਕੇ ਸਰਦਾਰ ਹਰਮੀਤ ਸਿਘ ਸੰਧੂ ਵੀ ਹਾਜ਼ਰ ਸਨ।