ਪਟਿਆਲਾ, 12 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਫਾਜਿਲਕਾ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਉ ਮੋਤੀ ਮਾਹਿਲ ਦਾ ਘਿਰਾਉ ਕਰਕੇ ਮੁੱਖ ਮੰਤਰੀ ਨੂੰ ਟਰੱਕ, ਬੱਸਾਂ ਅਤੇ ਹੋਰ ਵਾਹਨਾਂ ਦੀਆਂ ਚਾਬੀਆ ਸੌਂਪੀਆਂ। ਘਿਰਾਉ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਹਿਰ ਵਿਚ ਟਰੱਕਾਂ ’ਤੇ ਕਈ ਕਿਲੋਮੀਟਰ ਰੋਸ ਮਾਰਚ ਕੱਢਿਆ ਗਿਆ, ਜੋ ਕਿ ਵਾਈ.ਪੀ.ਐਸ ਚੌਂਕ ਵਿਖੇ ਖਤਮ ਹੋਇਆ। ਜਿਥੇ ਟਰੱਕ ’ਤੇ ਬਣਾਈ ਗਈ ਸਟੇਜ਼ ਤੋਂ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਤੇਲ ਦੀਆਂ ਵਧੀਆ ਕੀਮਤਾਂ ਦੇ ਲਈ ਸਿੱਧੇ ਤੌਰ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਜਿੰਮੇਵਾਰ ਹੈ। ਜਿਥੇ ਕੇਂਦਰ ਵੱਲੋਂ ਕਸਟਮ ਡਿਉਟੀ ਨਹੀਂ ਘਟਾਈ ਜਾ ਰਹੀ, ਉਥੇ ਕੈਪਟਨ ਸਰਕਾਰ ਤੇਲ ’ਤੇ ਸਭ ਤੋਂ ਜਿਆਦਾ ਵੈਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੈਟ ਅਤੇ ਕਸਟਮ ਮਿਲਾ ਕੇ ਕੁਲ 55 ਰੁਪਏ ਟੈਕਸ ਲਗ ਰਿਹਾ ਹੈ ਅਤੇ ਜੇਕਰ ਦੋਨੋ ਸਰਕਾਰ ਇਨ੍ਹਾਂ ਵਿਚ 50 ਫੀਸਦੀ ਘੱਟ ਕਰ ਦੇਣ ਤਾਂ ਤੇਲ ਦੀਆਂ ਕੀਮਤਾਂ 25 ਤੋਂ 30 ਰੁਪਏ ਘੱਟ ਸਕਦੀਆਂ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲਾਂ ਟਰੱਕ ਯੂਨੀਅਨਾਂ ਤੋੜ ਕੇ ਟਰਾਂਸਪੋਰਟ ਸੈਕਟਰ ਨੂੰ ਖਤਮ ਕੀਤਾ, ਫੇਰ ਮੰਡੀਆਂ ਵਿਚ ਢੋਆ ਢੋਆਈ ਦੇ ਰੇਟ ਘਟਾ ਦਿੱਤੇ ਗਏ ਅਤੇ ਦੂਜੇ ਪਾਸੇ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਅਤੇ ਹਲਾਤ ਇਹ ਕਰ ਦਿੱਤੇ ਕਿ ਪੰਜਾਬ ਵਿਚ 40 ਹਜ਼ਾਰ ਟਰੱਕ ਅਤੇ 65 ਹਜ਼ਾਰ ਟੈਕਸੀਆਂ ਨੂੰ ਕਬਾੜ ਦੇ ਭਾਅ ਵੇਚਣੇ ਪਏ ਅਤੇ ਉਨ੍ਹਾਂ ਲੋਕਾਂ ਨੂੰ ਦੋ ਵਕਤ ਦੀ ਰੋਟੀ ਆਪਣੇ ਪਰਿਵਾਰਾਂ ਨੂੰ ਦੇਣੀ ਔਖੀ ਹੋਈ ਪਈ ਹੈ। ਇਸ ਦੇ ਲਈ ਸਿੱਧੇ ਤੌਰ ’ਤੇ ਕੈਪਟਨ ਸਰਕਾਰ ਜਿੰਮੇਵਾਰ ਹੈ।
ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਫਾਜਿਲਕਾ ਨੇ ਕਿਹਾ ਕਿ ਜਦੋਂ ਤੋਂ ਸੂਬੇ ਦੀ ਕਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੌਂਪੀ ਹੈ, ਉਸ ਦਿਨ ਤੋਂ ਹੀ ਟਰਾਂਸਪੋਰਟ ਸੈਕਟਰ ਨੂੰ ਬਰਬਾਦ ਕਰਨ ਲਈ ਇੱਕ ਤੋਂ ਬਾਅਦ ਇੱਕ ਨੀਤੀ ਬਣਾਈ ਜਾ ਰਹੀ ਹੈ ਅਤੇ ਚਾਰ ਸਾਲ ਬਾਅਦ ਅੱਜ ਹਲਾਤ ਇਹ ਹਨ ਕਿ ਟਰੱਕ, ਬੱਸਾਂ ਅਤੇ ਹੋਰ ਟਰਾਂਸਪੋਰਟ ਦੇ ਮਾਲਕ ਇਨ੍ਹਾਂ ਨੂੰ ਚਲਾਉਣ ਵਿਚ ਅਸਮਰੱਥ ਹੋ ਗਏ ਹਨ, ਜਦੋਂ ਆਪਣੇ ਵਾਹਨ ਚਲਾ ਹੀ ਨਹੀਂ ਸਕਦੇ ਤਾਂ ਫੇਰ ਉਨ੍ਹਾਂ ਫੈਸਲਾ ਕੀਤਾ ਕਿ ਉਨ੍ਹਾਂ ਦੀਆਂ ਚਾਬੀਆਂ ਵੀ ਮੁੱਖ ਮੰਤਰੀ ਨੂੰ ਹੀ ਫੜਾ ਦਿੱਤੀਆਂ ਜਾਣ। ਕਾਂਗਰਸ ਸਰਕਾਰ ਨੇ ਪੰਜਾਬ ਦੇ ਹਜ਼ਾਰਾਂ ਟਰੱਕ ਅਤੇ ਹੋਰ ਵਾਹਨ ਓਪਰੇਟਰਾਂ ਨੂੰ ਬੇਰੁਜਗਾਰ ਕਰਕੇ ਉਨ੍ਹਾ ਨੂੰ ਸੜ੍ਹਕਾਂ ’ਤੇ ਰੋਲ ਦਿੱਤਾ ਹੈ। ਇਸ ਦੇ ਲਈ ਉਹ ਕਾਂਗਰਸ ਨੂੰ
ਕਦੇ ਵੀ ਮੁਆਫ ਨਹੀਂ ਕਰਨਗੇ। ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਤੇਲ ਦੀਆਂ ਕੀਮਤਾਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਤੇਲ ’ਤੇ ਵੈਟ ਘਟਾਉਣ। ਉਨ੍ਹਾਂ ਕਿਹਾ ਕਾਂਗਰਸ ਤੇਲ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ। ਇਸ ਮੌਕੇ ਇਕਬਾਲ ਸਿੰਘ ਝੁੰਦਾ ਜਿਲਾ ਪ੍ਰਧਾਨ ਸੰਗਰੂਰ, ਅਮਰਿੰਦਰ ਬਜਾਜ, ਜਸਮੇਰ ਸਿੰਘ ਲਾਛੜੂ ਮੈਂਬਰ ਐਸ.ਜੀ.ਪੀ.ਜੀ, ਜਰਨੈਲ ਸਿੰਘ ਕਰਤਾਰਪੁਰ, ਮਹਿੰਦਰ ਸਿੰਘ ਲਾਲਵਾ, ਸੁਖਵਿੰਦਰਪਾਲ ਸਿੰਘ ਮਿੰਟਾ ਮੈਂਬਰ ਪੀ.ਏ.ਸੀ., ਗੁਰਦੀਪ ਸਿੰਘ ਸੇਖੁਪੁਰਾ, ਕੈਪਟਨ ਖੁਸ਼ਵੰਤ ਸਿੰਘ, ਗੁਰਬਖਸ਼ ਸਿੰਘ ਟਿਵਾਣਾ, ਹਰਫੂਲ ਸਿੰਘ ਬੋਸਰ, ਜਸਪ੍ਰੀਤ ਸਿੰਘ ਬੱਤਾ,ਜਤਿੰਦਰ ਸਿੰਘ ਪਹਾੜੀਪੁਰ, ਰੂੁਪਿੰਦਰ ਸਿੰਘ ਰੂਪੀ ਕੱਕੇਪੁਰ, ਸ਼ਾਨਵੀਰ ਸਿੰਘ ਬ੍ਰਹਮਪੁਾਰ, ਗੁਰਜੀਤ ਸਿੰਘ ਉਪਲੀ, ਕੁਲਦੀਪ ਸਿੰਘ ਹਰਪਾਲਪੁਰ, ਬਿੰਦਰ ਸਿੰਘ ਬਹਾਦਰਗੜ੍ਹ, ਜਗਜੀਤ ਸਿੰਘ ਕੌਲ, ਕਾਰਜ ਸਮਸਪੁਰ, ਸੰਦੀਪ ਸਿੰਘ ਰਾਜਾ ਤੁੜ, ਪਾਲ ਸਿੰਘ ਕੁਲੇਮਾਜਾ ਜਿਲਾ ਪ੍ਰਧਾਨ, ਰਾਣਾ ਪੰਜੇਟਾ, ਦਵਿੰਦਰਪਾਲ ਸਿੰਘ ਚੱਢਾ, ਜਸਵਿੰਦਰਪਾਲ ਸਿੰਘ ਚੱਢਾ, ਸੁਰਿੰਦਰਪਾਲ ਸਿੰਘ ਸਨੌਰ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਅਕਾਸ ਬੋਸਕਰ, ਇੰਦਰਜੀਤ ਸਿੰਘ ਜੱਸੋਵਾਲ, ਭਜਨ ਸਿੰਘ ਕਾਉਂਕੇ, ਬਿੰਦਰ ਸਿੰਘ ਕਾਉਂਕੇ, ਜਤਿੰਦਰਪਾਲ ਸਿੰਘ ਨਕਈ, ਹਰਪ੍ਰੀਤ ਸਿੰਘ ਬਨਾਵਾਲੀ, ਭੂਪਿੰਦਰ ਸਿੰਘ ਸੇਖੁਪੁਰ, ਸੁਖਬੀਰ ਸਿੰਘ ਅਬਲੋਵਾਲ, ਜੰਗ ਸਿੰਘ ਰੁੜਕਾ, ਦਵਿੰਦਰ ਸਿੰਘ ਟਹਿਲ, ਗੁਰਿੰਦਰ ਪਾਲ ਸਿੰਘ ਸਨੋਰ, ਹਰਚੰਦ ਸਿੰਘ ਮਹਿਮਦਪੁਰ, ਕੁਲਦੀਪ ਸਿੰਘ ਚੋਰਾ, ਅਕਰਮ ਸਦੀਕੀ ਆਦਿ ਵਿਸ਼ੇਸ਼ ਤੌਰ ਹਾਜ਼ਰ ਸਨ।
ਫੋਟੋ ਕੈਪਸ਼ਨ:ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਜੀਤ ਸਿੰਘ ਫਾਜਿਲਕਾ, ਇਕਬਾਲ ਸਿੰਘ ਝੁੰਦਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਮੁੱਖ ਮੰਤਰੀ ਸੌਂਪੀਆਂ ਚਾਬੀਆਂ ਦਿਖਾਉਂਦੇ ਹੋਏ।
ਫੋਟੋ ਕੈਪਸ਼ਨ:ਰੋਸ ਮਾਰਚ ਤੋਂ ਬਾਅਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਜੀਤ ਸਿੰਘ ਫਾਜਿਲਕਾ, ਇਕਬਾਲ ਸਿੰਘ ਝੁੰਦਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਸ.ਡੀ.ਐਮ. ਚਰਨਜੀਤ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ।
ਫੋਟੋ ਕੈਪਸ਼ਨ:ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਵੱਲੋਂ ਤੇਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਕੱਢੇ ਗਏ ਵਿਸ਼ਾਲ ਰੋਸ਼ ਦਾ ਹਵਾਈ ਦ੍ਰਿਸ਼।