ਸ਼੍ਰੋਮਣੀ ਅਕਾਲੀ ਦਲ ਖੇਤੀਬਾੜੀ ਬਿੱਲਾਂ ਖਿਲਾਫ ਸਦਨ ਦਾ ਮਤਾ ਦਿੱਲੀ ਨਾ ਭੇਜਣ 'ਤੇ ਕਾਂਗਰਸ ਸਰਕਾਰ ਖਿਲਾਫ ਵਿਸ਼ੇਸ਼ ਅਧਿਕਾਰ ਮਤਾ ਲਿਆਏਗਾ
ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਕੇਂਦਰੀ ਐਕਟਾਂ ਨੂੰ ਰੋਕਣ ਲਈ ਅਮਰਿੰਦਰ ਨੂੰ ਕਹਿਣ ਵਾਸਤੇ ਮਤਾ ਲਿਆਏਗਾ
ਕੈਪਟਨ ਅਮਰਿੰਦਰ ਸਿੰਘ ਕੇਂਦਰ ਨਾਲ ਦੋਸਤਾਨਾ ਮੈਚ ਖੇਡ ਕੇ ਕਿਸਾਨਾਂ ਨੂੰ ਕਰ ਰਹੇ ਹਨ ਗੁੰਮਰਾਹ
ਅੰਮ੍ਰਿਤਸਰ/ 29 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪੰਜਾਬ ਵਿਧਾਨ ਸਦਾ ਵਿਸ਼ੇਸ਼ ਇਜਲਾਸ ਤੁਰੰਤ ਰੱਦ ਕੇ ਸੂਬੇ ਦੇ ਏ ਪੀ ਐਮ ਸੀ ਐਕਟ ਨੂੰ ਖਾਰਜ ਕਰਨ ਅਤੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਘੋਸ਼ਤ ਕਰਨ।
ਸ੍ਰੀ ਮਜੀਠੀਆ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੇ ਸਾਡੀ ਮੰਗ ਨਾ ਸੁਣੀ, ਜੋ ਕਿ ਅਸਲ ਵਿਚ ਕਿਸਾਨਾਂ ਦੀ ਮੰਗ ਹੈ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰੇਗਾ ਤੇ ਮੰਗ ਕਰੇਗਾ ਕਿ ਐਫ ਸੀ ਆਈ ਤੇ ਅਡਾਨੀ ਨੂੰ ਏ ਪੀ ਐਮ ਸੀ ਐਕਟ ਅਧੀਨ ਲਿਆਂਦਾ ਜਾਵੇ।
ਸ੍ਰੀ ਮਜੀਠੀਆ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੇ ਸਾਡੀ ਮੰਗ ਨਾ ਸੁਣੀ, ਜੋ ਕਿ ਅਸਲ ਵਿਚ ਕਿਸਾਨਾਂ ਦੀ ਮੰਗ ਹੈ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰੇਗਾ ਤੇ ਮੰਗ ਕਰੇਗਾ ਕਿ ਐਫ ਸੀ ਆਈ ਤੇ ਅਡਾਨੀ ਨੂੰ ਏ ਪੀ ਐਮ ਸੀ ਐਕਟ ਅਧੀਨ ਲਿਆਂਦਾ ਜਾਵੇ।
ਅਕਾਲੀ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨਾਲ ਦੋਸਤਾਨਾ ਮੈਚ ਖੇਡ ਕੇ ਕਿਸਾਨਾਂ ਨੂੰ ਮੂਰਖ ਬਣਾਉਣ ਤੇ ਗੁੰਮਰਾਹ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਅਮਰਿੰਦਰ ਸਿੰਘ ਤਿੰਨ ਕਿਸਾਨ ਵਿਰੋਧੀ ਐਕਟਾਂ ਨੂੰ ਪੰਜਾਬ ਵਿਚ ਲਾਗੂ ਹੋਣ ਤੋਂ ਰੋਕਣ ਲਈ ਕੁਝ ਵੀ ਕਰਨ ਤੋਂ ਇਨਕਾਰ ਕਰ ਰਹੇ ਹਨ।
ਅੱਜ ਦੁਪਹਿਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਇਹ ਵੀ ਐਲਾਨ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਵਿਚਲੇ ਮੈਂਬਰ ਸਿੱਧੇ ਤੌਰ 'ਤੇ ਰਲੇ ਹੋਏ ਹਨ ਤੇ ਝੂਠੀ ਕਹਾਣੀ ਘੜ ਕੇ ਕਿਸਾਨਾਂ ਦੇ ਸੰਘਰਸ਼ ਨੂੰ ਫੇਲ• ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਵਿਧਾਨ ਸਭਾ ਵਿਚ ਕੇਂਦਰ ਦੇ ਬਿੱਲਾਂ ਖਿਲਾਫ ਸਰਬਸੰਮਤੀ ਨਾਲ ਪਾਸ ਕੀਤਾ ਮਤਾ ਮੁੱਖ ਸਕੱਤਰ ਦੇ ਦਫਤਰ ਵਿਚ ਧੂੜ ਫਕ ਰਿਹਾ ਹੈ। ਉਹਨਾਂ ਕਿਹਾ ਕਿ ਕੀ ਤੁਸੀਂ ਸਮਝਦੇ ਹੋ ਕਿ ਇਕ ਅਫਸਰ ਵਿਚ ਇੰਨੀ ਜੁਰੱਰਤ ਹੋ ਸਕਦੀ ਹੈ ਕਿ ਉਹ ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਗੈਰ ਸਦਨ ਦੇ ਹੁਕਮ ਦੀ ਉਲੰਘਣਾ ਕਰ ਸਕੇ ? ਉਹਨਾਂ ਕਿਹਾ ਕਿ ਇਹ ਮਤਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਤੌਰ 'ਤੇ ਸੱਦੇ ਇਜਲਾਸ ਵਿਚ ਪਾਸ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਸੰਸਦ ਮੈਂਬਰਾਂ ਕੋਲ ਭੇਜਿਆ ਜਾਣਾ ਸੀ ਤਾਂ ਕਿ ਉਹ ਕਿਸਾਨਾਂ ਦੀ ਆਵਾਜ਼ ਸੁਣਨ ਅਤੇ ਬਿੱਲ ਪਾਸ ਨਾ ਕਰਨ। ਪਰ ਇਹ ਬਿੱਲ ਹੁਣ ਐਕਟ ਬਣ ਗਏ ਹਨ ਤੇ ਮਤਾ ਹਾਲੇ ਵੀ ਚੰਡੀਗੜ• ਵਿਚ ਪਿਆ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੈ ਕਿ ਸਦਨ ਦਾ ਇਹ ਮਤਾ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਰੋਕਿਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਮਤੇ ਦੀ ਹਮਾਇਤ ਕੀਤੀ ਸੀ ਤੇ ਕੇਂਦਰ ਦੇ ਕਿਸਾਨ ਵਿਰੋਧੀ ਕਦਮਾਂ ਦਾ ਵਿਰੋਧ ਕੀਤਾ ਸੀ ਹਾਲਾਂਕਿ ਅਸੀਂ ਉਸ ਸਰਕਾਰ ਵਿਚ ਭਾਈਵਾਲ ਸੀ ਪਰ ਅਮਰਿੰਦਰ ਸਿੰਘ ਕੇਂਦਰ ਵਿਰੋਧੀ ਹੋਣ ਦਾ ਢੋਂਗ ਕਰਦੇ ਹਨ ਜਦਕਿ ਅਸਲ ਵਿਚ ਉਹ ਉਹੀ ਕਰਦੇ ਹਨ ਜੋ ਦਿੱਲੀ ਵਿਚਲੀਆਂ ਤਾਕਤਾਂ ਉਹਨਾਂ ਨੂੰ ਕਹਿੰਦੀਆਂ ਹਨ। ਉਹਨਾਂ ਕਿਹਾ ਕਿ ਇਹ ਇਤਿਹਾਸ ਵਿਚ ਪਹਿਲਾ ਮੌਕਾ ਹੈ ਜਦੋਂ ਸਦਨ ਦੇ ਮਤੇ ਨੂੰ ਇਸ ਤਰੀਕੇ ਰੋਲਿਆ ਗਿਆ ਹੋਵੇ
ਸ੍ਰੀ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੱਤਾਧਾਰੀ ਪਾਰਟੀ ਖਿਲਾਫ ਵਿਸ਼ੇਸ਼ ਅਧਿਕਾਰ ਮਤਾ ਲਿਆਵੇਗਾ ਕਿਉਂਕਿ ਉਸਨੇ ਪੰਜਾਬ ਦੇ ਲੋਕਾਂ ਦੀ ਇੱਛਾ ਦੀ ਪ੍ਰਤੀਨਿਧਤਾ ਕਰਦੇ ਲੋਕਤੰਤਰ ਦੇ ਮੰਦਿਰ ਦੀ ਪਵਿੱਤਰਤਾ ਨੂੰ ਜਲੀਲ ਕੀਤਾ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਨਾ ਸਿਰਫ ਸਦਨ ਦੀ ਬੇਇੱਜ਼ਤੀ ਕੀਤੀ ਹੈ ਬਲਕਿ ਉਹਨਾਂ ਲੋਕਾਂ ਦੀ ਵੀ ਬੇਇਜ਼ਤੀ ਕੀਤੀ ਹੈ ਜੋ ਸਦਨ ਵਿਚ ਲੋਕਾਂ ਖਾਸ ਤੌਰ 'ਤੇ ਕਿਸਾਨਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਦੋਸ਼ੀ ਅਧਿਕਾਰੀ ਨੂੰ ਵਿਧਾਨ ਸਭਾ ਵਿਚ ਵੀ ਤਲਬ ਕਰਾਂਗੇ ਤਾਂ ਜੋ ਉਹ ਆਪਣੇ ਗੁਨਾਹ ਬਾਰੇ ਦੱਸੇ।
ਅਕਾਲੀ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਹੋਰ ਮਤਾ ਲਿਆਵੇਗਾ ਤੇ ਪੰਜਾਬ ਸਰਕਾਰ ਨੂੰ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨ ਕੇ ਕੇਂਦਰੀ ਐਕਟਾਂ ਨੂੰ ਪੰਜਾਬ ਵਿਚ ਲਾਗੂ ਹੋਣ ਤੋਂ ਰੋਕਣ ਵਾਸਤੇ ਆਖੇਗਾ। ਉਹਨਾਂ ਕਿਹਾ ਕਿ ਇਹੀ ਇਕ ਤਰੀਕਾ ਹੈ ਜਿਸ ਨਾਲ ਕੇਂਦਰ ਦੇ ਇਹਨਾਂ ਐਕਟਾਂ ਵੱਲੋਂ ਵਿਛਾਏ ਜਾਲ ਤੋਂ ਪੰਜਾਬ ਦੇ ਕਿਸਾਨਾਂ ਦਾ ਬਚਾਅ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਰਾਜਸਥਾਨ ਨੇ ਪਹਿਲਾਂ ਹੀ ਅਜਿਹਾ ਕਰ ਦਿੱਤਾ ਹੈ ਜਦਕਿ ਦੇਸ਼ ਵਿਚ ਖੇਤੀਬਾੜੀ ਦਾ ਮੋਹਰੀ ਸੂਬਾ ਹੋਣ ਦੇ ਬਾਵਜੂਦ ਪੰਜਾਬ ਅਜਿਹਾ ਕਰਨ ਤੋਂ ਇਨਕਾਰੀ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਹੋਰ ਮਤਾ ਲਿਆ ਕੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਗੂ ਕੀਤੇ ਸੂਬੇ ਦੇ ਏ ਪੀ ਐਮ ਸੀ ਐਕਟ ਨੂੰ ਖਤਮ ਕਰਨ ਦੀ ਵੀ ਮੰਗ ਕਰੇਗਾ ਕਿਉਂਕਿ ਇਹ ਕੇਂਦਰ ਦੇ ਕਿਸਾਨ ਵਿਰੋਧੀ ਐਕਟਾਂ ਦੀ ਹੂ ਬ ਹੂ ਨਕਲ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ ਇਹ ਐਕਟ ਵਾਪਸ ਵੀ ਲੈ ਲੈਂਦਾ ਹੈ ਤਾਂ ਵੀ ਇਹ ਪੰਜਾਬ ਵਿਚ ਲਾਗੂ ਰਹਿਣਗੇ ਕਿਉਂਕਿ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਇਸਦੀ ਵਿਵਸਥਾ ਹੈ। ਉਹਨਾਂ ਕਿਹਾ ਕਿ ਇਸੇ ਵਾਸਤੇ ਸੂਬੇ ਦਾ ਏ ਪੀ ਐਮ ਸੀ ਐਕਟ ਖਾਰਜ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਕੇਂਦਰ ਦੇ ਐਕਟ ਰੱਦ ਦੇ ਬਾਵਜੂਦ ਅਸੀਂ ਅਜਿਹਾ ਨਾ ਕੀਤਾ ਤਾਂ ਫਿਰ ਪੰਜਾਬ ਦੇ ਕਿਸਾਨਾਂ ਲਈ ਤਬਾਹੀ ਆ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਕਿਸਾਨ ਸੰਗਠਨਾਂ ਨੂੰ ਵਿਧਾਨ ਸਭਾ ਇਜਲਾਸ ਸੱਦਣ ਦੇ ਦੁਆਏ ਭਰੋਸੇ 'ਤੇ ਟਿੱਪਣੀ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਇਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਦਾ ਇਕ ਹੋਰ ਉਦਾਹਰਣ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਜਲਾਸ ਉਦੋਂ ਨਹੀਂ ਸੰਦਿਆ ਜਦੋਂ ਕਿਸਾਨ ਇਸਦੀ ਮੰਗ ਕਰ ਰਹੇ ਹਨ ਅਤੇ ਸਿਖ਼ਰ ਦੁਪਹਿਰੇ ਧੁੱਪ ਤੇ ਧੂੜ ਵਿਚ ਇਕ ਮਹੀਨਾ ਤੋਂ ਘੁਲ ਰਹੇ ਹਨ। ਉਹਨਾਂ ਕਿਹਾ ਅੱਜ ਜਦੋਂ ਮੈਡਮ ਸੋਨੀਆ ਗਾਂਧੀ ਨੇ ਕਾਂਗਰਸ ਸਰਕਾਰਾਂ ਨੂੰ ਇਜਲਾਸ ਸੱਦ ਕੇ ਬਿੱਲ ਰੱਦ ਕਰਨ ਦੀ ਹਦਾਇਤ ਕਰਨ ਦਾ ਡਰਾਮਾ ਕੀਤਾ ਤਾਂ ਹੈ ਤਾਂ ਕੁਝ ਘੰਟਿਆਂ ਵਿਚ ਹੀ ਕੈਪਟਨ ਅਮਰਿੰਦਰ ਸਿੰਘ ਨੇ 'ਜੀ ਮੈਡਮ' ਆਖਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਦੇ ਦੋਗਲੇਪਨ ਨਾਲ ਉਹਨਾਂ ਨੇ ਕਿਸਾਨ ਸੰਗਠਨਾਂ ਨੂੰ ਇਹ ਭਰੋਸਾ ਦੁਆਇਆ ਹੈ ਕਿ ਉਹ ਉਹਨਾਂ ਦੇ ਆਖਣ 'ਤੇ ਅਜਿਹਾ ਕਰ ਰਹੇ ਹਨਉਂ ਉਹਨਾਂ ਕਿਹਾ ਕਿ ਮੈਂ ਸਮਝਦਾ ਹੈ ਕਿ ਸਾਫ ਦਿਲ ਵਾਲੇ ਕਿਸਾਨ ਕੈਪਟਨ ਦੇ ਇਸ ਦੋਗਲੇਪਨ ਨੂੰ ਸਮਝ ਸਕਣਗੇ।
ਸ੍ਰੀ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਲੋਕ ਇਹ ਵੇਖ ਰਹੇ ਹਨ ਕਿ ਕਾਂਗਰਸ ਪਾਰਟੀ ਨੇ ਕਿਵੇਂ ਇਕੋ ਟਰੈਕਟਰ ਦੋ ਵਾਰ ਸਾੜ ਕੇ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਅਸਲ ਵਿਚ ਇਹ ਟਰੈਕਟਰ ਕਿਸਾਨਾਂ ਨੇ ਇਕ ਗਰੀਬ ਕਿਸਾਨ ਵੱਲੋਂ ਮਜਬੂਰੀ ਵੱਸ ਵੇਚਣ ਸਮੇਂ ਖਰੀਦਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਅੰਬਾਲਾ ਵਿਚ ਡਰਾਮਾ ਕੀਤਾ ਤੇ ਫਿਰ ਇਸਨੂੰ ਦਿੱਲੀ ਲਿਜਾ ਕੇ ਸਾੜਨ ਦਾ ਡਰਾਮਾ ਕੀਤਾ। ਉਹਨਾਂ ਕਿਹਾ ਕਿ ਇਹ ਇਸ ਗੱਲ ਦਾ ਪ੍ਰਤੱਖ ਉਦਾਹਰਣ ਹੈ ਕਿ ਕਾਂਗਰਸ ਕਿਵੇਂ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ।