ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਪੰਜਾਬੀਆਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਲਈ ਲੜਾਈ ਕੀਤੀ ਹੈ
ਕਿਹਾ ਕਿ ਸਾਬਕਾ ਅਕਾਲੀ ਵਿਧਾਇਕ ਬਲਕੌਰ ਸਿੰਘ ਦੀ ਜ਼ਮਾਨਤ ਜ਼ਬਤ ਹੋਵੇਗੀ
ਕਾਲਾਂਵਾਲੀ/12 ਅਕਤੂਬਰ:ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਖੇਤਰੀ ਪਾਰਟੀਆਂ
ਲੋਕਾਂ ਦੇ ਸੁਫਨੇ ਪੂਰੇ ਕਰਨ ਲਈ ਜਾਣੀਆਂ ਜਾਂਦੀਆਂ ਹਨ। ਅਕਾਲੀ ਦਲ ਅਤੇ ਇਨੈਲੋ ਲੋਕਾਂ
ਦੀਆਂ ਲੋੜਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਸਮਝਦੀਆਂ ਹਨ ਅਤੇ ਇਹਨਾਂ ਨੇ ਆਪਣੇ ਕਾਰਜਕਾਲ
ਦੌਰਾਨ ਹਮੇਸ਼ਾਂ ਹੀ ਦਿਹਾਤੀ ਖੇਤਰਾਂ ਦਾ ਵਿਕਾਸ ਕੀਤਾ ਹੈ।
ਇਸ
ਹਲਕੇ ਅੰਦਰ ਅਕਾਲੀ ਦਲ ਉੰਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਦੇ ਹੱਕ ਵਿਚ 14 ਪਿੰਡਾਂ
ਅੰਦਰ ਭਾਰੀ ਇਕੱਠ ਵਾਲੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ
ਕਿ ਸਿਰਸਾ ਜ਼ਿਲ੍ਹੇ ਵਿਚ ਸਭ ਤੋਂ ਵੱਧ ਵਿਕਾਸ ਚੌਧਰੀ ਦੇਵੀ ਲਾਲ ਨੇ ਕਰਵਾਇਆ ਸੀ। ਉਹਨਾਂ
ਕਿਹਾ ਕਿ ਚੌਧਰੀ ਸਾਹਿਬ ਨੇ ਇਸ ਇਲਾਕੇ ਵਿਚੋਂ ਸੇਮ ਦੀ ਸਮੱਸਿਆ ਖਤਮ ਕੀਤੀ, ਜਿਸ ਤਰ੍ਹਾਂ
ਕਿ ਸਰਦਾਰ ਬਾਦਲ ਨੇ ਮੁਕਤਸਰ ਕੀਤੀ ਸੀ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੇ
ਸਾਸ਼ਨ ਦੌਰਾਨ ਪੰਜਾਬ ਦਾ ਅਥਾਹ ਵਿਕਾਸ ਹੋਇਆ ਹੈ। ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ
ਗਿਆ ਹੈ ਅਤੇ ਖੇਤੀ ਟਿਊਬਵੈਲਾਂ ਨੂੰ ਮੁਫਤ ਬਿਜਲੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ
ਸੂਬੇ ਅੰਦਰ ਪੰਜ ਹਵਾਈ ਅੱਡਿਆਂ ਦੀ ਉਸਾਰੀ ਨਾਲ ਪੰਜਾਬ ਦੇ ਬੁਨਿਆਦੀ ਢਾਂਚੇ ਵਿਚ ਭਾਰੀ
ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਹਰਿਆਣਾ ਅੰਦਰ ਵੀ ਇਹੋ ਜਿਹਾ ਵਿਕਾਸ ਕਰਨਾ
ਚਾਹੁੰਦੇ ਹਾਂ।
ਇਹ
ਟਿੱਪਣੀ ਕਰਦਿਆਂ ਕਿ ਅਕਾਲੀ ਦਲ ਹਮੇਸ਼ਾਂ ਹੀ ਪੰਜਾਬੀਆਂ ਦੇ ਹੱਕਾਂ ਲਈ ਲੜਿਆ ਹੈ, ਸਰਦਾਰ
ਬਾਦਲ ਨੇ ਕਿਹਾ ਕਿ ਇਹ ਚਾਹੇ ਫਰਾਂਸ ਵਿਚ ਸਿੱਖਾਂ ਨੂੰ ਦਰਪੇਸ਼ ਸਰਕਾਰੀ ਦਸਤਾਵੇਜ਼ਾਂ
ਉੱਤੇ ਦਸਤਾਰ ਵਾਲੀ ਫੋਟੋ ਦੀ ਮਨਾਹੀ ਵਾਲੀ ਸਮੱਸਿਆ ਹੋਵੇ ਜਾਂ ਸ਼ਿਲਾਂਗ ਦੀ ਪੰਜਾਬੀ ਲੇਨ
ਵਿਚ ਰਹਿਦੇ ਸਿੱਖ ਭਾਈਚਾਰੇ ਦੀ ਸਮੱਸਿਆ ਹੋਵੇ, ਅਕਾਲੀ ਦਲ ਹਮੇਸ਼ਾਂ ਪੰਜਾਬੀਆਂ ਨਾਲ ਕਿਸੇ
ਵੀ ਕਿਸਮ ਦੇ ਵਿਤਕਰੇ ਵਿਰੁੱਧ ਡਟ ਕੇ ਖੜ੍ਹਿਆ ਹੈ। ਉਹਨਾਂ ਕਿਹਾ ਕਿ ਪੂਰੇ ਦੇਸ਼ ਅੰਦਰ
ਘੱਟ ਗਿਣਤੀਆਂ ਦੇ ਹੱਕਾਂ ਲਈ ਲੜਣ ਦਾ ਅਕਾਲੀ ਦਲ ਦਾ ਰਿਕਾਰਡ ਹੈ। ਇਸ ਨੇ ਸਾਬਕਾ ਪ੍ਰਧਾਨ
ਮੰਤਰੀ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੰਸੀ ਵਿਰੁੱਧ ਜਬਦਰਸਤ ਲੜਾਈ ਵਿੱਢੀ ਸੀ।
ਭਾਜਪਾ
ਵਿਚ ਸ਼ਾਮਿਲ ਹੋਣ ਮਗਰੋਂ ਇਸ ਹਲਕੇ ਤੋਂ ਭਾਜਪਾ ਦੀ ਟਿਕਟ ਉੱਤੇ ਚੋਣ ਲੜ ਰਹੇ ਸਾਬਕਾ
ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਕਰੜੇ ਹੱਥੀਂ ਲੈਦਿਆਂ ਸਰਦਾਰ ਬਾਦਲ ਨੇ ਕਿਹਾ ਕਿ
ਬਲਕੌਰ ਨੇ ਆਪਣੀ ਮਾਂ-ਪਾਰਟੀ ਨਾਲ ਵਿਸਵਾਸ਼ਘਾਤ ਕੀਤਾ ਹੈ ਅਤੇ ਲੋਕ ਉਸ ਨੂੰ ਇਸ ਗੁਨਾਹ ਲਈ
ਕਦੇ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਕਈ
ਪਿੰਡਾਂ ਨੇ ਉਸ ਦਾ ਵੜਣਾ ਤਕ ਬੰਦ ਕਰ ਦਿੱਤਾ ਹੈ। ਆਓ ਆਪਾਂ ਸਾਰੇ ਰਲ ਕੇ ਉਸ ਦੀ ਜ਼ਮਾਨਤ
ਜ਼ਬਤ ਕਰਵਾਈਏ।
ਇਸ
ਮੌਕੇ ਉੁੱਤੇ ਬੋਲਦਿਆਂ ਅਕਾਲੀ ਦਲ ਦੇ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਨੇ ਬਲਕੌਰ
ਨੂੰ 'ਕੌਮ ਦਾ ਗੱਦਾਰ' ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਸਮਰਥਕ ਤੇਜ਼ੀ ਨਾਲ ਬਲਕੌਰ ਨੂੰ
ਛੱਡ ਰਹੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਉਸ ਦੀ ਸਾਰੀ ਪੁਰਾਣੀ ਭਾਜਪਾ ਟੀਮ ਅਕਾਲੀ ਦਲ
ਨਾਲ ਆ ਰਲੀ ਹੈ। ਉਹਨਾਂ ਕਿਹਾ ਕਿ ਉਸ ਨੇ ਲੋਕਾਂ ਨਾਲ ਕੀਤੇ ਵਾਅਦੇ ਹਮੇਸ਼ਾਂ ਪੂਰੇ ਕੀਤੇ
ਹਨ ਅਤੇ ਉਹ ਪਿਛਲੇ ਪੰਜ ਸਾਲ ਲਗਾਤਾਰ ਲੋਕਾਂ ਵਿਚ ਰਿਹਾ ਹੈ। ਉਹਨਾਂ ਕਿਹਾ ਕਿ ਇਸ ਹਲਕੇ
ਵਿਚ ਕਮਲ ਦਾ ਫੁੱਲ ਮੈਂ ਹੀ ਖਿੜਾਇਆ ਸੀ ਅਤੇ ਹੁਣ ਬਲਕੌਰ ਦਾ ਬੋਰੀ ਬਿਸਤਰਾ ਵੀ ਮੈਂ ਹੀ
ਗੋਲ ਕਰਾਂਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਤਜਿੰਦਰ ਸਿੰਘ ਮਿੱਢੂਖੇੜਾ, ਬਾਬਾ ਤਿਰਲੋਕੇਵਾਲਾ ਅਤੇ ਵੀਰ ਭਾਨ ਮਹਿਤਾ ਵੀ ਮੌਜੂਦ ਸਨ।